Site icon TheUnmute.com

ਮੌਸਮ ਵਿਭਾਗ ਦਾ ਅਨੁਮਾਨ, ਇਸ ਸਾਲ ਆਮ ਵਾਂਗ ਰਹੇਗਾ ਮਾਨਸੂਨ, ਜੂਨ ‘ਚ ਘੱਟ ਪਵੇਗੀ ਬਾਰਿਸ਼

Monsoon

ਚੰਡੀਗੜ੍ਹ, 26 ਮਈ 2023: ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲ ਨੀਨੋ ਪ੍ਰਭਾਵ ਦੇ ਬਾਵਜੂਦ 2023 ਵਿੱਚ ਮਾਨਸੂਨ (Monsoon) ਆਮ ਵਾਂਗ ਰਹੇਗਾ। ਦੇਸ਼ ਦੀ ਆਰਥਿਕਤਾ ਦੇ ਨਜ਼ਰੀਏ ਤੋਂ ਇਹ ਬਹੁਤ ਮਹੱਤਵਪੂਰਨ ਖ਼ਬਰ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ 4 ਜੂਨ ਨੂੰ ਮਾਨਸੂਨ ਕੇਰਲ ਵਿੱਚ ਦਸਤਕ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਲਗਾਤਾਰ ਪੰਜਵਾਂ ਸਾਲ ਹੈ ਜਦੋਂ ਭਾਰਤ ਵਿੱਚ ਮਾਨਸੂਨ ਆਮ ਵਾਂਗ ਰਹੇਗਾ। ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਮਾਨਸੂਨ ਦਾ ਮੌਸਮ ਜੂਨ ਤੋਂ ਸਤੰਬਰ ਤੱਕ ਰਹਿੰਦਾ ਹੈ। ਇਸ ਸਾਲ ਔਸਤ ਦੇ 96 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਵਾਤਾਵਰਣ ਨਿਗਰਾਨੀ ਅਤੇ ਖੋਜ ਕੇਂਦਰ ਦੇ ਮੁਖੀ ਡੀ ਸ਼ਿਵਾਨੰਦ ਪਾਈ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਸਥਾਨਾਂ ‘ਤੇ ਜੂਨ ‘ਚ ਆਮ ਨਾਲੋਂ ਘੱਟ ਬਾਰਿਸ਼ ਹੋ ਸਕਦੀ ਹੈ ਅਤੇ ਸਿਰਫ ਦੱਖਣੀ ਪ੍ਰਾਇਦੀਪ, ਉੱਤਰੀ ਪੱਛਮੀ ਭਾਰਤ, ਉੱਤਰੀ ਪੱਛਮੀ ਅਤੇ ਉੱਤਰੀ ਭਾਰਤ ਦੇ ਕੁਝ ਖੇਤਰਾਂ ‘ਚ ਆਮ ਬਾਰਿਸ਼ ਹੋ ਸਕਦੀ ਹੈ। ਸਿਵਾਨੰਦ ਪਾਈ ਨੇ ਕਿਹਾ ਕਿ ਅਲ ਨੀਨੋ ਪ੍ਰਭਾਵ ਦੇ ਬਾਵਜੂਦ ਦੱਖਣ-ਪੱਛਮੀ ਮਾਨਸੂਨ ਆਮ ਵਾਂਗ ਰਹੇਗਾ।

ਅਲ ਨੀਨੋ ਪ੍ਰਭਾਵਿਤ ਨਹੀਂ ਹੋਵੇਗਾ

ਇਸ ਤੋਂ ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਆਉਣ ਵਾਲੇ ਦੱਖਣ-ਪੱਛਮੀ ਮਾਨਸੂਨ (Monsoon) ਸੀਜ਼ਨ ‘ਚ ਬਾਰਿਸ਼ ਔਸਤ ਤੋਂ ਘੱਟ ਰਹਿਣ ਦੀ ਉਮੀਦ ਸੀ। ਇਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਬਰਸਾਤ ਦੀ ਅਸਮਾਨ ਵੰਡ ਬਾਰੇ ਵੀ ਕਿਹਾ ਗਿਆ। ਪ੍ਰਸ਼ਾਂਤ ਮਹਾਸਾਗਰ ‘ਚ ਅਲ ਨੀਨੋ ਦੇ ਪ੍ਰਭਾਵ ਕਾਰਨ ਔਸਤ ਤੋਂ ਘੱਟ ਬਾਰਿਸ਼ ਹੋਣ ਦੀ ਗੱਲ ਕਹੀ ਸੀ ਪਰ ਹੁਣ ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਾਨਸੂਨ ਆਮ ਵਾਂਗ ਰਹੇਗਾ ਅਤੇ ਅਲ ਨੀਨੋ ਦਾ ਇਸ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ।

Exit mobile version