Site icon TheUnmute.com

ਹਰਿਆਣਾ ਸਰਕਾਰ ਵੱਲੋਂ ਮੇਗਾ ਪ੍ਰੋਜੈਕਟ ਤਹਿਤ ਮੈਸਰਸ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਲਈ ਲਗਭਗ 800 ਏਕੜ ਜ਼ਮੀਨ ਅਲਾਟ

New Projects

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ (Haryana) ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਨੇ ਅਲਟਰਾ ਮੇਗਾ ਪ੍ਰੋਜੈਕਟ ਦੇ ਤਹਿਤ ਮੈਸਰਸ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਲਈ ਲਗਭਗ 800 ਏਕੜ ਜ਼ਮੀਨ ਅਲਾਟ ਕੀਤੀ ਹੈ। ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਖਰਖੌਦਾ ਵਿਚ ਉਦਯੋਗਿਕ ਮਾਡਲ ਟਾਉਨਸ਼ਿਪ ਦੇ ਵਿਕਾਸ ਲਈ ਪਬਲਿਕ ਉਦੇਸ਼ ਲਈ ਸਾਲ 2013 ਵਿਚ ਲਗਭਗ 3200 ਏਕੜ ਭੂਮੀ ਦਾ ਰਾਖਵਾਂ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਭੂਮੀ ਦੇ ਛੁਟੇ ਹੋਏ ਟੁਕੜੇ ਜੋ ਕਿ ਲਗਭਗ 18 ਏਕੜ ਜਮੀਨ ਦਾ ਰਾਖਵਾਂ 2016 ਵਿਚ ਕੀਤਾ ਗਿਆ ਸੀ।

Exit mobile version