Site icon TheUnmute.com

ਰਾਵੀ ਦਰਿਆ ਦੀ ਮਾਰ ਹੇਠ ਆਈ ਕਿਸਾਨਾਂ ਦੀ ਕਰੀਬ 2000 ਏਕੜ ਫ਼ਸਲ ਬਰਬਾਦ

Gurdaspur

ਗੁਰਦਾਸਪੁਰ 17 ਅਗਸਤ 2022: ਗੁਰਦਾਸਪੁਰ (Gurdaspur) ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫਲੱਡ ਅਲਰਟ ਜਾਰੀ ਕੀਤਾ ਗਿਆ ਹੈ | ਜਦਕਿ ਰਾਵੀ ਦਰਿਆ ‘ਚ ਪਾਣੀ ਛੱਡਿਆ ਗਿਆ ਹੈ ਅਤੇ ਰਾਵੀ ਦਰਿਆ ਚ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈ | ਜਿਸ ਦੇ ਚੱਲਦੇ ਅੱਜ ਦੇਰ ਸ਼ਾਮ ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ |

ਇਸਦੇ ਨਾਲ ਹੀ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਕੰਡੇ ਤੇ ਦਰਿਆ ਦੇ ਇਲਾਕੇ ‘ਚ ਖੇਤਾਂ ਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਕਿਸਾਨਾਂ ਅਤੇ ਅਧਿਕਾਰੀਆਂ ਮੁਤਾਬਕ ਕਰੀਬ 2000 ਏਕੜ ਖੇਤੀ ਜਮੀਨ ਦਰਿਆ ਦੀ ਮਾਰ ਹੇਠ ਆਈ ਹੈ| ਉਥੇ ਹੀ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਬਚਾਅ ਕਾਰਜ ਜਾਰੀ ਹਨ ਅਤੇ ਆਰਮੀ ਵਿਸ਼ੇਸ ਤੌਰ ਤੇ ਬਚਾਅ ਕਾਰਜਾਂ ‘ਚ ਜੁਟੀ ਹੈ ਅਤੇ ਸਥਾਨਿਕ ਲੋਕ ਵੀ ਮਦਦ ਲਈ ਅੱਗੇ ਆਏ ਹਨ |

ਇਸ ਦੌਰਾਨ ਐਸ.ਡੀ.ਐਮ. ਅਜਨਾਲਾ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਅਤੇ ਤੇਜ ਵਹਾਅ ਦੇ ਚੱਲਦੇ ਜਿੱਥੇ ਹਜਾਰਾਂ ਏਕੜ ਜਮੀਨ, ਜਿਸ ‘ਚ ਕਮਾਦ ਅਤੇ ਝੋਨੇ ਦੀ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ | ਉਥੇ ਹੀ ਮੁੱਖ ਤੌਰ ‘ਤੇ ਰਾਵੀ ਦਰਿਆ ਤੇ ਬਣੇ ਪੱਕੇ ਪੁਲ ਦੇ ਨੇੜੇ ਸੜਕ ਤੇ ਵੱਡਾ ਪਾੜ ਪੈਣ ਨਾਲ ਸਥਾਨਿਕ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ |

ਸੜਕ ਤੇ ਪਾੜ ਪੈਣ ਨਾਲ ਕਈ ਲੋਕ ਫਸੇ ਸਨ, ਜਿੰਨ੍ਹਾਂ ਨੂੰ ਆਰਮੀ ਦੀ ਮਦਦ ਨਾਲ ਕੱਢਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਜੋ ਰਾਵੀ ਦਰਿਆ ਤੋਂ ਪਾਰ ਪਿੰਡ ਹਨ ਉਥੇ ਰਹਿ ਰਹੇ ਲੋਕਾਂ ਦੀ ਮਦਦ ਲਈ ਆਰਮੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਜੁਟਿਆ ਹੋਇਆ ਹੈ | ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆ ਫ਼ਸਲਾਂ ਦੇ ਨੁਕਸਾਨ ਮੁਆਵਜਾ ਦੇਵੇ |

Exit mobile version