Site icon TheUnmute.com

ਅਬੋਹਰ ਦੀ ਟੀਮ ਸਵੀਪ ਦੁਆਰਾ ਸੀਮੀਗੋ ਇੰਟਰਨੈਸ਼ਨਲ ਸਕੂਲ ਵਿਖੇ ਵੋਟ ਪ੍ਰਤੀ ਕੀਤਾ ਜਾਗਰੂਕ

ਅਬੋਹਰ

ਫਾਜ਼ਿਲਕਾ,13 ਮਈ 2024: ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ, ਏਡੀਸੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਬੋਹਰ -081 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟ੍ਰੇਟ ਪੰਕਜ ਕੁਮਾਰ ਬਾਸਲ ਦੀ ਯੋਗ ਅਗਵਾਈ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਲਈ ਸ਼ਿਵ ਕੁਮਾਰ ਗੋਇਲ ਜ਼ਿਲ੍ਹਾ ਸਵੀਪ ਨੋਡਲ ਅਤੇ ਰਾਜਿੰਦਰ ਕੁਮਾਰ ਵਿਖੌਣਾ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਕਮ ਅਸਿਸਟੇਂਟ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਦੀ ਦੇਖਰੇਖ ਵਿੱਚ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਅਬੋਹਰ-81 ਦੀ ਟੀਮ ਸਵੀਪ ਦੁਆਰਾ ਸੀਮੀਗੋ ਇੰਟਰਨੈਸ਼ਨਲ ਸਕੂਲ ਅਬੋਹਰ ਵਿਖੇ ਸਕੂਲ ਦੇ ਡਰਾਇਵਰ ਸਾਥੀਆਂ ਅਤੇ ਹੋਰ ਸਟਾਫ ਨੂੰ ਜਾਗਰੂਕ ਕੀਤਾ ਗਿਆ ਕਿ ਉਹ 1 ਜੂਨ 2024 ਨੂੰ ਹੋਣ ਜਾ ਰਹੀਆ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਸੁਤੰਤਰ ਅਤੇ ਨਿਰਪੱਖ ਹੋ ਕੇ ਕਰਨ।

Exit mobile version