Site icon TheUnmute.com

Abohar News: ਅਬੋਹਰ ‘ਚ ਪਾਣੀ ਦੀ ਵਾਰੀ ਨੂੰ ਲੈ ਕੇ ਭਿੜੇ ਦੋ ਧਿਰ, ਤਿੰਨ ਜਣੇ ਗੰਭੀਰ ਜ਼ਖਮੀ

Abohar

ਅਬੋਹਰ , 28 ਜੂਨ 2024: ਅਬੋਹਰ (Abohar) ਦੇ ਪਿੰਡ ਬਹਾਦਰਖੇੜਾ ‘ਚ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਧਿਰਾਂ ‘ਚ ਗੋ+ਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ‘ਚ ਤਿੰਨ ਜਣੇ ਜ਼ਖਮੀ ਹੋ ਗਏ ਹਨ, ਜ਼ਖਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਨੇ ਮੌਕੇ ‘ਏ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਹਸਪਤਾਲ ‘ਚ ਜ਼ੇਰੇ ਇਲਾਜ ਸਤਿੰਦਰ ਪੁੱਤਰ ਜਸਵਿੰਦਰ ਵਾਸੀ ਪਿੰਡ ਗਿੱਦੜਬਾਹਾ, ਉਸਦੇ ਚਾਚਾ ਬਲਦੇਵ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਉਸਦੇ ਮੁੰਡੇ ਗੁਰਜੰਟ ਨੇ ਦੱਸਿਆ ਕਿ ਬਹਾਦਰਖੇੜਾ ‘ਚ ਉਨ੍ਹਾਂ ਦੀ ਜ਼ਮੀਨ ਹੈ। ਉਸ ਦਾ ਆਪਣੇ ਚਚੇਰੇ ਭਰਾਵਾਂ ਨਾਲ ਪੁਰਾਣਾ ਜ਼ਮੀਨੀ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

Exit mobile version