Abhay Singh

ਭਾਰਤੀ ਮੂਲ ਦਾ ਅਭੈ ਸਿੰਘ ਰੂਸ ‘ਚ ਦੂਜੀ ਵਾਰ ਭਾਰੀ ਵੋਟਾਂ ਨਾਲ ਜਿੱਤ ਕੇ ਬਣਿਆ ਵਿਧਾਇਕ

ਚੰਡੀਗੜ੍ਹ 13 ਸਤੰਬਰ 2022: ਰੂਸ ‘ਚ ਬਿਹਾਰ ਦੇ ਨੌਜਵਾਨ ਅਭੈ ਸਿੰਘ ਨੇ ਝੰਡਾ ਲਹਿਰਾਇਆ ਹੈ। ਦਰਅਸਲ ਅਭੈ ਸਿੰਘ (Abhay Singh) ਭਾਰੀ ਵੋਟਾਂ ਨਾਲ ਕੁਰਸਕ ਵਿਚ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਵਿਧਾਇਕ ਬਣੇ ਹਨ | ਅਭੈ ਸਿੰਘ ਪੁਤਿਨ ਦੀ ‘ਯੂਨਾਈਟਿਡ ਰਾਸ਼ਾ’ ਦੀ ਟਿਕਟ ‘ਤੇ ਚੋਣ ਜਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਰਸਕ ਇੱਕ ਪ੍ਰਾਚੀਨ ਸ਼ਹਿਰ ਹੈ ਜੋ 1943 ਵਿੱਚ ਅਡੋਲਫ ਹਿਟਲਰ ਦੀ ਫੌਜ ਦੀ ਹਾਰ ਲਈ ਜਾਣਿਆ ਜਾਂਦਾ ਹੈ।

ਪਟਨਾ ਵਿੱਚ ਜਨਮੇ ਅਭੈ ਸਿੰਘ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ। ‘ਯੂਨਾਈਟਿਡ ਰਾਸ਼ਾ’ ਰੂਸ ਦੀ ਸੱਤਾਧਾਰੀ ਪਾਰਟੀ ਹੈ ਜਿਸ ਨੇ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਵਿਚ 75 ਫੀਸਦੀ ਸੰਸਦ ਮੈਂਬਰਾਂ ਨੂੰ ਦੇਸ਼ ਦੀ ਸੰਸਦ (ਡੂਮਾ) ਵਿਚ ਭੇਜਿਆ ਹੈ, ਜਿਸ ਵਿਚ ਪੁਤਿਨ ਪਿਛਲੇ 18 ਸਾਲਾਂ ਤੋਂ ਸੱਤਾ ਵਿਚ ਹਨ।

ਕੌਣ ਨੇ ਅਭੈ ਸਿੰਘ ?

ਅਭੈ ਸਿੰਘ (Abhay Singh) ਨੇ ਪਟਨਾ ਦੇ ਲੋਯੋਲਾ ਹਾਈ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਸੂਬੇ ਦੇ ਪ੍ਰਸ਼ਾਸਨਿਕ ਸ਼ਹਿਰ ਕੁਰਸਕ ਚਲਾ ਗਿਆ ਸੀ । ਕੁਰਸਕ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਅਭੈ ਸਿੰਘ ਇੱਕ ਰਜਿਸਟਰਡ ਡਾਕਟਰ ਵਜੋਂ ਅਭਿਆਸ ਕਰਨ ਲਈ ਪਟਨਾ ਵਾਪਸ ਪਰਤਿਆ, ਪਰ ਕੁਝ ਕਰਨਾ ਕਰਕੇ ਉਹ ਕੁਰਸਕ ਵਾਪਸ ਚਲਾ ਗਿਆ |

Scroll to Top