Raghav Chadha

‘ਆਪ’ ਦੇ ਰਾਘਵ ਚੱਢਾ ਨੇ ਸੀਐੱਮ ਚੰਨੀ ‘ਤੇ ਕੀਤੇ ਸ਼ਬਦੀ ਵਾਰ

ਚੰਡੀਗੜ੍ਹ 27 ਜਨਵਰੀ 2022: ਆਮ ਆਦਮੀ ਪਾਰਟੀ ਦੇ ਰਾਘਵ ਚੱਢਾ (Raghav Chadha) ਨੇ ਮੁੱਖ ਮੰਤਰੀ ਚੰਨੀ (CM Channi) ‘ਤੇ ਸ਼ਬਦੀ ਵਾਰ ਕਰਦੇ ਹੋਏ ਚੰਨੀ ‘ਤੇ ਆਰੋਪ ਲਗਾਏ | ਉਨ੍ਹਾਂ ਨੇ ਕਿਹਾ ਕਿ ਚੰਨੀ ਨੇ ਮਾਸਟਰਸਟ੍ਰੋਕ ਖੇਡਿਆ ਅਤੇ ਨਵਜੋਤ ਸਿੰਘ ਸਿੱਧੂ ਖਿਲਾਫ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ‘ਚ ਉਤਾਰਿਆ। ਸ਼੍ਰੋਮਣੀ ਅਕਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਪੂਰਬੀ ਅਮ੍ਰਿਤਸਰ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ | ਰਾਘਵ ਚੱਢਾ (Raghav Chadha) ਨੇ ਟਵੀਟ ਕੀਤਾ ਕਿ “ਚੰਨੀ ਸਾਹਿਬ ਦਾ ਮਾਸਟਰਸਟ੍ਰੋਕ, ਮਜੀਠੀਆ ਨੂੰ ਸਿੱਧੂ ਦੇ ਖਿਲਾਫ ਖੜਾ ਕਰ ਦਿੱਤਾ । ਮਜੀਠੀਆ ਵੀ ਚੰਨੀ ਸਾਹਿਬ ਦਾ ਅਹਿਸਾਨ ਉਤਾਰ ਰਹੇ ਹਨ , ਚੰਨੀ ਸਾਹਿਬ ਨੇ ਉਨ੍ਹਾਂ ਨੂੰ ਗ੍ਰਿਫਤਾਰ ਜੋ ਨਹੀਂ ਕੀਤਾ।”

 

Scroll to Top