July 5, 2024 1:05 am
Aam Aadmi Party

Amritsar: ‘ਆਪ’ ਦੇ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖ਼ਿਲਾਫ਼ ਹੋਏ ‘ਆਪ’ ਪਾਰਟੀ ਦੇ ਵਰਕਰ

ਅੰਮ੍ਰਿਤਸਰ 16 ਦਸੰਬਰ 2021: ਇੱਕ ਵਾਰ ਫਿਰ 2017 ਵਾਂਗ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ (Aam Adami Parti) ਦੇ ਵਰਕਰਾਂ ਵਿੱਚ ਬਗ਼ਾਵਤੀ ਸੁਰ ਸ਼ੁਰੂ ਹੋ ਗਏ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੇ 2017 ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਉਮੀਦਵਾਰ ਰਹੇ ਮਨੀਸ਼ ਅਗਰਵਾਲ (Manish Agarwal) ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ | ਜਿਸ ਵਿੱਚ ਕੀ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਵਾਰ ਵੀ 2022 ਦੀਆਂ ਚੋਣਾਂ ਮਨੀਸ਼ ਅਗਰਵਾਲ ਹੀ ਲੜਨ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਸੇ ਹੋਰ ਹਲਕੇ ਤੋਂ ਚੋਣਾਂ ਲੜਾਈ ਜਾਵੇ |

ਆਮ ਆਦਮੀ ਪਾਰਟੀ (Aam Adami Parti) ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ | ਜਿਸ ਵਿੱਚ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Partap Singh) ਨੂੰ ਲਗਾਇਆ ਗਿਆ | ਜਿਸ ਤੋਂ ਬਾਅਦ ਕੀ ਵਿਧਾਨ ਸਭਾ ਹਲਕਾ ਉੱਤਰੀ ਦੇ ਵਰਕਰਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਅਤੇ ਵਿਧਾਨ ਸਭਾ ਹਲਕਾ ਉੱਤਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੀਟਿੰਗ ਕਰਕੇ ਇਹ ਫ਼ੈਸਲਾ ਦਿੱਤਾ ਕਿ ਜੇਕਰ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਅਗਰ ਆਮ ਆਦਮੀ ਪਾਰਟੀ ਉੱਤਰੀ ਹਲਕੇ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Partap Singh) ਨੂੰ ਚੋਣਾਂ ਲੜਵਾਉਂਦੀ ਹੈ| ਤਾਂ ਅਸੀਂ ਇਸ ਦਾ ਪੂਰਨ ਬਾਈਕਾਟ ਕਰਾਂਗੇ ਅਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਕਿਸੇ ਹੋਰ ਪਾਰਟੀ ਨੂੰ ਪਵਾਈਆਂ ਜਾਣਗੀਆਂ ਜਿਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੱਜ ਇਕੱਠੇ ਹੋ ਕੇ ਇਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ 2017 ਦੇ ਉਮੀਦਵਾਰ ਮਨੀਸ਼ ਅਗਰਵਾਲ ਨੂੰ ਦਿੱਤਾ ਤੇ ਮੰਗ ਕੀਤੀ ਕਿ ਉਹ ਪਾਰਟੀ ਹਾਈਕਮਾਂਡ ਨਾਲ ਗੱਲ ਕਰਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਵਿਧਾਨ ਸਭਾ ਹਲਕਾ ਉੱਤਰੀ ਤੋਂ ਚੋਣ ਲੜਨ ਲਈ ਉਮੀਦਵਾਰ ਮਨੀਸ਼ ਅਗਰਵਾਲ ਹੀ ਹੋਣ |

ਦੂਜੇ ਪਾਸੇ ਇਸ ਮਾਮਲੇ ਚ ਮਨੀਸ਼ ਅਗਰਵਾਲ (Manish Agarwal) ਦਾ ਕਹਿਣਾ ਹੈ ਕਿ ਪਾਰਟੀ ਵਰਕਰਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਹਲਕਾ ਉੱਤਰੀ ਦੇ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੀਟ ਕਿਉਂ ਦਿੱਤੀ ਗਈ ਅਤੇ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਚ ਉਨ੍ਹਾਂ ਨੂੰ ਹੀ ਚੋਣ ਲੜਨ ਲਈ ਟਿਕਟ ਦਿੱਤੀ ਜਾਵੇ| ਇਸ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਜ਼ਰੂਰ ਕਰਾਂਗਾ ਲੇਕਿਨ ਕਦੀ ਵੀ ਆਮ ਆਦਮੀ ਪਾਰਟੀ ਨਹੀਂ ਛੱਡਾਂਗਾ ਅਤੇ ਆਪ ਪਾਰਟੀ ਹਾਈ ਕਮਾਂਡ ਜਿਸ ਨੂੰ ਵੀ ਟਿਕਟ ਦੇਵੇਗੀ ਉਹ ਉਸ ਨਾਲ ਖੜ੍ਹ ਕੇ ਪਾਰਟੀ ਦਾ ਪ੍ਰਚਾਰ ਕਰਨਗੇ |

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਉੱਤਰੀ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ | ਜਿਸ ਤੋਂ ਬਾਅਦ ਪਾਰਟੀ ਵਰਕਰਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਅਜੇ ਕੁੱਝ ਸਮਾਂ ਹੀ ਹੋਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਲੇਕਿਨ ਮਨੀਸ਼ ਅਗਰਵਾਲ ਇਸ ਹਲਕੇ ਤੋਂ ਕਾਫੀ ਦੇਰ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਲਈ ਇਸ ਟਿਕਟ ਦੇ ਹੱਕਦਾਰ ਮਨੀਸ਼ ਅਗਰਵਾਲ ਹੀ ਹੋਣੇ ਚਾਹੀਦੇ ਹਨ|