July 4, 2024 3:04 pm
chandigarh

ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ‘ਆਪ’ ਦੀ 14 ਸੀਟਾਂ ਨਾਲ ਸ਼ਾਨਦਾਰ ਜਿੱਤ

ਚੰਡੀਗੜ੍ਹ 27 ਦਸੰਬਰ 2021 : ਚੰਡੀਗੜ੍ਹ ਨਗਰ ਨਿਗਮ ਚੋਣਾਂ ( Chandigarh Municipal Corporation elections,)’ਚ ਆਮ ਆਦਮੀ ਪਾਰਟੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਦੌਰਾਨ ‘ਆਪ’ ਨੇ ਹੁਣ ਤੱਕ 14 ਸੀਟਾਂ ‘ਤੇ ਆਪਣਾ ਕਬਜ਼ਾ ਕੀਤਾ ਹੈ, ਇਸ ਦੇ ਨਾਲ ਹੀ ‘ਆਪ’ ਦੇ ਵਰਕਰਾਂ ‘ਚ ਕਾਫ਼ੀ ਖੁਸ਼ੀ ਦੀ ਲਹਿਰ ਦਿਖਾਈ ਦੇ ਰਾਹੀਂ ਹੈ, ਜਿਸ ਤੋਂ ਬਾਅਦ ਸਿਆਸੀ ਫਿਰ ਗਰਮਾ ਗਈ ਹੈ, ਨਤੀਜਿਆਂ ਦੌਰਾਨ ਭਾਜਪਾ ਸਰਕਾਰ (BJP Govt) ਨੂੰ ਵੱਡਾ ਝਟਕਾ ਲੱਗਿਆ ਹੈ ‘ਤੇ ਭਾਜਪਾ ਨੂੰ 12 ਸੀਟਾਂ ਹਾਸਲ ਹੋਈਆਂ ਹਨ, ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ 8 ਸੀਟਾਂ ਹੀ ਹਾਸਲ ਹੋਈਆਂ ਹਨ,ਜਦੋਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਿਰਫ 1 ਸੀਟ ਹੀ ਹਾਸਲ ਹੋਈ ਹੈ,ਭਾਜਪਾ ਦੇ ਮੇਅਰ ਰਵੀਕਾਂਤ ਆਪਣੇ ਵਾਰਡ ਨੰਬਰ-17 ਤੋਂ ਚੋਣ ਹਾਰ ਗਏ ਹਨ।
ਉਨ੍ਹਾਂ ਨੂੰ ਆਮ ਆਦਮੀ ਪਾਰਟੀ (Aam Aadmi Party) ਦੇ ਦਮਨਪ੍ਰੀਤ ਸਿੰਘ ਨੇ 828 ਵੋਟਾਂ ਤੋਂ ਹਰਾਇਆ ਹੈ। ਭਾਜਪਾ ਦੇ ਤਿੰਨ ਸਾਬਕਾ ਮੇਅਰ ਵੀ ਹਾਰੇ ਹਨ। ਇੰਦਰ ਮੌਦਗਿਲ ਅਤੇ ਰਾਜੇਸ਼ ਕਾਲੀਆ ਚੋਣ ਹਾਰੇ ਹਨ, ਜਦੋਂ ਕਿ ਸਾਬਕਾ ਮੇਅਰ ਅਰੁਣ ਸੂਦ ਆਪਣੇ ਵਾਰਡ ਵਿੱਚ ਭਾਜਪਾ ਉਮੀਦਵਾਰ ਨੂੰ ਨਹੀਂ ਜਿਤਾ ਸਕੇ।