July 6, 2024 11:34 pm
Bhagwant Maan

ਸਾਡੇ ਘਰ ਈਡੀ ਵਾਲੇ ਕਿਊ ਨਹੀਂ ਮਾਰਦੇ ਛਾਪੇ : ਭਗਵੰਤ ਮਾਨ

ਚੰਡੀਗੜ੍ਹ 4 ਜਨਵਰੀ 2022: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ (Bhagwant Maan) ਨੇ ਕਿਹਾ ਹੈ ਕਿ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਹੱਥੋਂ ਲੋਕਾਂ ਦਾ 40-45 ਕਰੋੜ ਫੰਡਾਂ ਵਜੋਂ ਲੰਘਿਆ ਹੈ, ਕਦੇ ਸਰਕਾਰੀ ਪੈਸੇ ਵਿਚੋਂ ਇਕ ਰੁਪਏ ਦੀ ਚਾਹ ਵੀ ਨਹੀਂ ਪੀਤੀ।ਭਗਵੰਤ ਮਾਨ (Bhagwant Maan) ਨੇ ਕਿਹਾ ਕਿ ਸਾਡੇ ਘਰੇ ਈਡੀ ਦੀਆਂ ਟੀਮਾਂ ਕਿਉਂ ਨਹੀਂ ਆਉਂਦੀਆਂ। ਕਿਉਂਕਿ ਸਾਡੇ ਘਰੇ ਤਾਂ ਕੁਝ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਹੋਰਾਂ ਨੂੰ ਸਭ ਤੋਂ ਵੱਧ ਮੈਂ ਘੇਰਦਾ ਹਾਂ, ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਤੇ ਹੁਣ ਕਾਂਗਰਸ ਸਰਕਾਰ ਵੇਲੇ ਸੰਸਦ ਮੈਂਬਰ ਰਿਹਾ ਹਾਂ। ਸਰਕਾਰੀ ਪੈਸੇ ਨਾਲ ਇਕ ਰੁਪਏ ਦੀ ਚਾਹ ਤੱਕ ਨਹੀਂ ਪੀਤੀ। ਉਤੋਂ ਮੋਦੀ ਹੁਰਾਂ ਨੂੰ ਮੈਂ ਸਭ ਤੋਂ ਵੱਧ ਘੇਰਦਾਂ ਹਾਂ, ਜੇ ਮੈਂ ਕੁਝ ਕੀਤਾ ਹੁੰਦਾ ਤਾਂ ਉਹ ਮੈਂ ਕਦੇ ਵੀ ਨਾ ਛੱਡਦੇ।