Site icon TheUnmute.com

AAP: ‘ਆਪ’ ਨੇ ਨੈਸ਼ਨਲ ਕਾਨਫਰੰਸ ਨੂੰ ਦਿੱਤਾ ਸਮਰਥਨ, ਰਾਜਪਾਲ ਨੂੰ ਸੌਂਪਿਆ ਪੱਤਰ

AAP

ਚੰਡੀਗੜ੍ਹ, 11 ਅਕਤੂਬਰ 2024: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ‘ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਜਦਕਿ ਭਾਜਪਾ ਨੂੰ 29 ਸੀਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ (AAP) ਨੇ ਜੰਮੂ-ਕਸ਼ਮੀਰ ‘ਚ ਵੀ ਇੱਕ ਸੀਟ ਜਿੱਤੀ ਹੈ।

ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ ਹੈ। ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਨੈਸ਼ਨਲ ਕਾਨਫਰੰਸ (National Conference) ਨੂੰ ਆਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਐਨਸੀਪੀ ਦਾ ਸਮਰਥਨ ਕਰਨ ਵਾਲਾ ਪੱਤਰ ਉਪ ਰਾਜਪਾਲ ਨੂੰ ਸੌਂਪ ਦਿੱਤਾ ਹੈ।

ਡੋਡਾ (Doda) ਸੀਟ ਤੋਂ ਕਾਂਗਰਸ ਨੇ ਸ਼ੇਖ ਰਿਆਜ਼ ਅਹਿਮਦ ਨੂੰ ਟਿਕਟ ਦਿੱਤੀ ਸੀ, ਨੈਸ਼ਨਲ ਕਾਨਫਰੰਸ ਨੇ ਖਾਲਿਬ ਨਜੀਬ ਸੁਹਾਰਵਰਦੀ ਨੂੰ ਟਿਕਟ ਦਿੱਤੀ ਸੀ। ਇਸ ਸੀਟ ‘ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਖ਼ਤ ਮੁਕਾਬਲਾ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ 4538 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ । ਮਹਿਰਾਜ ਨੂੰ ਕੁੱਲ 23228 ਵੋਟਾਂ ਮਿਲੀਆਂ। ਮਹਿਰਾਜ ਮਲਿਕ ਨੇ ਭਾਰਤੀ ਜਨਤਾ ਪਾਰਟੀ ਦੇ ਗਜੈ ਸਿੰਘ ਰਾਣਾ ਨੂੰ ਹਰਾਇਆ ਹੈ। ਭਾਜਪਾ ਦੇ ਗਜੈ ਸਿੰਘ ਰਾਣਾ ਨੂੰ 18690 ਵੋਟਾਂ ਮਿਲੀਆਂ।

ਮਹਿਰਾਜ ਮਲਿਕ (Mehraj Malik) ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਡੋਡਾ ਖੇਤਰ ਦਾ ਹਰਮਨ ਪਿਆਰਾ ਆਗੂ ਮੰਨਿਆ ਜਾਂਦਾ ਹੈ। ਮਲਿਕ ਨੇ ਪਿਛਲੇ ਕੁਝ ਸਾਲਾਂ ‘ਚ ਡੋਡਾ (Doda) ‘ਚ ਮਜ਼ਬੂਤ ​​ਸਮਰਥਨ ਆਧਾਰ ਬਣਾਇਆ ਹੈ। 36 ਸਾਲਾ ਮਲਿਕ ਨੇ 2021’ਚ ਡੀਡੀਸੀ ਚੋਣਾਂ ਜਿੱਤੀਆਂ ਸਨ। ਜੰਮੂ-ਕਸ਼ਮੀਰ ‘ਚ ‘ਆਪ’ ਦੇ ਚੁਣੇ ਹੋਏ ਨੁਮਾਇੰਦੇ ਬਣੇ। ਮਹਿਰਾਜ ਮਲਿਕ ਨੇ ਪੋਸਟ ਗ੍ਰੇਜੂਏਟ ਤੱਕ ਦੀ ਪੜ੍ਹਾਈ ਕੀਤੀ ਹੈ।

Exit mobile version