July 2, 2024 1:53 pm
bhagwant mann

‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਕਰਤਾਰਪੁਰ ਕੋਰੀਡੋਰ

ਚੰਡੀਗੜ੍ਹ 19 ਨਵੰਬਰ 2021 : ਕਰਤਰਪੁਰ ਕੋਰੀਡੋਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ,ਰਾਘਵ ਚੱਡਾ, ਅਮਨ ਅਰੋੜਾ ,ਹਰਪਾਲ ਚੀਮਾਂ ਅਤੇ ਹੋਰ ਵਿਧਾਇਕ ਅਤੇ ਆਪ ਵਰਕਰ ਕਰਤਾਰਪੁਰ ਕੋਰੀਡੋਰ ਪਹੁੰਚੇ, ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵਈਆ ਛੱਡ ਅੱਜ ਕਿਸਾਨਾਂ ਅੱਗੇ ਚੁਕਣਾ ਪਿਆ ਹੈ, ਇਹ ਕਿਸਾਨਾਂ ਦੀ ਜਿੱਤ ਹੈ ਉਹਨਾਂ ਕਿਹਾ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਮੌਤ ਦਾ ਫਰਮਾਨ ਹੈ, ਇਹਨਾਂ ਵਿੱਚ ਸੋਧ ਨਹੀਂ ਹੋ ਸਕਦੀ ਇਹ ਰੱਦ ਕਰਕੇ ਪੈਣਗੇ, ਇਸ ਦੇ ਨਾਲ਼ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਬਹੁਤ ਲੇਟ ਲਿਆ ਹੈ, ਹੁਣ ਤੱਕ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜੋ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਹਨ, ਉਹਨਾਂ ਨੂੰ ਕੇਂਦਰ ਸਰਕਾਰ ਮੁਆਵਜ਼ਾ ਦੇਵੇ ਅਤੇ ਕਿਹਾ ਕਿ MSP ਵੀ ਨਿਰਧਾਰਿਤ ਕੀਤੀ ਜਾਵੇ,
ਆਮ ਆਦਮੀ ਪਾਰਟੀ ਦੇ ਵਫਦ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਨਾ ਦੇਣ ਤੇ ਭਗਵੰਤ ਮਾਨ ਨੇ ਕਿਹਾ ਇਹ ਕੇਂਦਰ ਸਰਕਾਰ ਦੀ ਚਾਲ ਹੈ ਜੋ ਉਹਨਾਂ ਨੂੰ ਮਨਜ਼ੂਰੀ ਨਹੀਂ ਦਿਤੀ ਗਈ, ਇਸ ਲਈ ਅੱਜ ਉਹ ਧਰਸ਼ਨੀ ਸਥਲ ਤੇ ਨਤਮਸਤਕ ਹੋ ਕੇ ਜਾਣਗੇ ਅਤੇ ਮਨਜ਼ੂਰੀ ਮਿਲਣ ਤੇ ਸ੍ਰੀ ਕਰਤਾਰਪੁਰ ਸਾਹਿਬ ਵੀ ਜਰੂਰ ਜਾਣਗੇ,
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਜਪਾ ਨਾਲ ਸੀਟ ਸ਼ੇਅਰ ਕਰ ਚੋਣ ਲੜਨ ਦੇ ਦਿੱਤੇ ਗਏ ਬਿਆਨ ਤੇ ਕਿਹਾ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿੰਦੀ ਸੀ ਕਿ ਜਿਹੜਾ ਹੁਣ ਸੀਟ ਸ਼ੇਅਰ ਕਰ ਰਿਹਾ ਉਹ ਪਹਿਲਾ ਪੰਜਾਬ ਦੀ ਸਰਕਾਰ ਸ਼ੇਅਰ ਕਰਦਾ ਸੀ ਅਤੇ ਭਾਜਪਾ ਨਾਲ ਹੀ ਜੁੜਿਆ ਸੀ,