Site icon TheUnmute.com

ਪ੍ਰਾਣ ਪ੍ਰਤਿਸ਼ਠਾ ਲਈ ਅਯੁੱਧਿਆ ਜਾਣਗੇ ‘ਆਪ’ ਸੰਸਦ ਮੈਂਬਰ ਹਰਭਜਨ ਸਿੰਘ

Harbhajan Singh

ਚੰਡੀਗੜ੍ਹ, 22 ਜਨਵਰੀ 2024: ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ (Harbhajan Singh) ਅੱਜ ਰਾਮ ਲੱਲਾ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚਣਗੇ। ਹਰਭਜਨ ਸਿੰਘ ਨੇ ਕਿਹਾ ਕਿ ਉਹ ਰਾਮ ਮੰਦਰ ਜ਼ਰੂਰ ਜਾਣਗੇ। ਉਨ੍ਹਾਂ ਨੇ ਇਹ ਬਿਆਨ ਕੱਲ੍ਹ ਦੁਬਈ ਵਿੱਚ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤਾ।

ਭਾਵੇਂ ਪੰਜਾਬ ਤੋਂ ‘ਆਪ’ ਦੇ ਹੋਰ ਸੰਸਦ ਮੈਂਬਰਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਪਰ ਹਰਭਜਨ ਸਿੰਘ ਪਹਿਲੇ ‘ਆਪ’ ਆਗੂ ਹਨ, ਜਿਨ੍ਹਾਂ ਨੇ ਇਸ ਸਮਾਗਮ ‘ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਐਤਵਾਰ ਨੂੰ ਹਰਭਜਨ ਸਿੰਘ ਨੇ ਵੀ ਆਪਣੇ ਐਕਸ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ।

ਸ਼ੇਅਰ ਕੀਤੀ ਪੋਸਟ ਵਿੱਚ ਹਰਭਜਨ ਸਿੰਘ (Harbhajan Singh) ਨੇ ਕਿਹਾ ਕਿ “ਇਹ ਸਾਡੀ ਚੰਗੀ ਕਿਸਮਤ ਹੈ ਕਿ ਇਸ ਸਮੇਂ ਇਹ ਮੰਦਰ ਬਣ ਰਿਹਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਪਾਰਟੀ ਜਾਂਦੀ ਹੈ ਜਾਂ ਕਿਹੜੀ ਪਾਰਟੀ ਨਹੀਂ ਜਾਂਦੀ, ਮੈਂ ਜ਼ਰੂਰ ਜਾਵਾਂਗਾ। ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ ਉਹ ਜੋ ਚਾਹੇ ਕਰ ਸਕਦਾ ਹੈ।

ਹਰਭਜਨ ਸਿੰਘ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਹਰਭਜਨ ਸਿੰਘ ਨੂੰ ਕਾਂਗਰਸ ਵੱਲੋਂ ਭਾਜਪਾ ‘ਤੇ ਕਥਿਤ ਤੌਰ ‘ਤੇ ਰਾਜਨੀਤਿਕ ਉਦੇਸ਼ਾਂ ਲਈ ਮੰਦਰ ਮੁੱਦੇ ਦੀ ਵਰਤੋਂ ਕਰਨ ਦਾ ਦੋਸ਼ ਲਗਾਉਣ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਭੱਜੀ ਨੇ ਜਵਾਬ ਦਿੱਤਾ, “ਇਹ ਕਾਂਗਰਸ ‘ਤੇ ਨਿਰਭਰ ਕਰਦਾ ਹੈ ਕਿ ਉਹ ਜਾਂਦੀ ਹੈ ਜਾਂ ਨਹੀਂ। ਮੈਂ ਮੰਦਰ ਜ਼ਰੂਰ ਜਾਵਾਂਗਾ। ਮੈਂ ਪ੍ਰਮਾਤਮਾ ਅਤੇ ਉਸਦੀ ਕਿਰਪਾ ਵਿੱਚ ਭਰੋਸਾ ਕਰਦਾ ਹਾਂ। ਮੈਂ ਉਸਦਾ ਆਸ਼ੀਰਵਾਦ ਲੈਣਾ ਚਾਹੁੰਦਾ ਹਾਂ।”

Exit mobile version