Site icon TheUnmute.com

‘ਆਪ’ ਦੇ ਵਿਧਾਇਕ ਅਮਨ ਅਰੋੜਾ ਅਤੇ ਹਰਪਾਲ ਚੀਮਾ ਨੇ CM ਚੰਨੀ ‘ਤੇ ਚੁੱਕੇ ਸਵਾਲ

ਅਮਨ ਅਰੋੜਾ

ਚੰਡੀਗੜ੍ਹ, 11 ਨਵੰਬਰ 2021 : ਪੰਜਾਬ ਵਿਧਾਨ ਸੈਸ਼ਨ ਦੇ ਅੰਦਰ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ, ਸੈਸ਼ਨ ਦੇ ਵਿੱਚ ਬੀ.ਐੱਸ.ਐਫ ਦੇ ਮੁੱਦੇ ‘ਤੇ ਮਤਾ ਪਾਸ ਕਰ ਦਿੱਤਾ ਹੈ | ਜਿਸ ਦੇ ਨਾਲ ਹੀ ਆਪ ਦੇ ਵਿਧਾਇਕ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਵੀ ਸਵਾਲ ਚੁੱਕ ਰਹੇ ਹਨ | ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿ ਰਹੇ ਹਨ ਕਿ ਜੋ ਵਿਰੋਧੀ ਧਿਰ ਕਹੇਗੀ ਅਸੀਂ ਕਰ ਲਵਾਂਗੇ, ਇਹ ਤਾਂ ਓਦੋਂ ਵੀ ਕਿਹਾ ਜਦੋਂ ਸਰਬ ਪਾਰਟੀ ਬੈਠਕ ਸੱਦੀ ਗਈ ਸੀ |

ਉਹਨਾਂ ਕਿਹਾ ਕਿ ਬੀ.ਐੱਸ.ਐੱਫ਼.ਦਾ ਦਾਇਰਾ ਵਧਾਉਣ ਦੇ ਸੰਬੰਧੀ ਨੋਟੀਫਿਕੇਸ਼ਨ ਆਉਣ ਮਗਰੋਂ ਨਾ ਤਾਂ ਸੁਪਰੀਮ ਕੋਰਟ ‘ਚ ਕੇਸ ਪਾਇਆ ਗਿਆ ਹੈ ਨਾ ਕੋਈ ਹੋਰ ਕਦਮ ਚੁੱਕਿਆ ਗਿਆ ਹੈ | ਉੱਥੇ ਹੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨਾਲ ਕੋਈ ਡੀਲ ਕੀਤੀ ਗਈ ਸੀ ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਮਗਰੋਂ ਤੁਰੰਤ ਬੀ.ਐਸ.ਐਫ. ਦਾ ਦਾਇਰਾ ਵਧਾ ਦਿੱਤਾ ਗਿਆ |

Exit mobile version