TheUnmute.com

ਹਰਿਆਣਾ ਦੇ ਬਿਜਲੀ ਮੰਤਰੀ ਨੂੰ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ 08 ਅਪ੍ਰੈਲ 2022: ਪੰਜਾਬ ਹਰਿਆਣਾ ਵਿਚਕਾਰ ਚੰਡੀਗੜ੍ਹ ਅਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਹੈ | ਇਸ ਦੌਰਾਨ ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਬਿਆਨ ‘ਤੇ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਿਆਨ ਬਿਲਕੁਲ ਸਹੀ ਹੈ ਅਸੀਂ ਵਿਧਾਨ ਸਭਾ ਨਹੀਂ ਦੇਖੀ ਪਰ ਪੰਜਾਬ ਦੇ 12 ਵਿਧਾਇਕ ਡਾਕਟਰ, 14 ਤੋਂ ਵੱਧ ਵਿਧਾਇਕ ਐਡਵੋਕੇਟ ਅਤੇ 16-17 ਇੰਜੀਨੀਅਰ ਹਨ। ਸਾਡੇ ਸਾਰੇ ਹੀ ਵਿਧਾਇਕ ਯੋਗ ਹਨ ਅਤੇ ਦੇਸ਼ ਚਲਾਉਣਾ ਜਾਣਦੇ ਹਨ। ਮੈਂ ਖ਼ੁਦ ਜੀ.ਐੱਮ. ਦੀ ਪੋਸਟ ਤੱਕ ਰਿਹਾ ਹੈ ਅਤੇ ਇੰਜੀਨੀਅਰ ਹਾਂ।

MLA Manvinder Singh

ਜਿਕਰਯੋਗ ਹੈ ਕਿ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਵਲੋਂ ਬਿਆਨ ਦਿੰਦਿਆਂ ਕਿਹਾ ਸੀ ਕਿ ਪੰਜਾਬ ਕੈਬਨਿਟ ‘ਚ 90 ਫ਼ੀਸਦੀ ਤੋਂ ਵੱਧ ਲੋਕਾਂ ਨੇ ਵਿਧਾਨ ਸਭਾ ਨਹੀਂ ਦੇਖੀ ਹੈ। ਮੋਬਾਇਲ ਰਿਪੇਅਰ, ਆਟੋ ਚਲਾਉਣ ਵਾਲੇ ਲੋਕ ਸਦਨ ਗਏ ਹਨ, ਪਰ ਪ੍ਰਸ਼ਾਸਨ ਇਕ ਵੱਖਰੀ ਚੀਜ਼ ਹੈ। ਇਹ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ।

Exit mobile version