July 2, 2024 9:40 pm
Labh Singh Ugoke

ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ, DMC ਲੁਧਿਆਣਾ ‘ਚ ਚੱਲ ਰਿਹਾ ਸੀ ਇਲਾਜ਼

ਚੰਡੀਗੜ੍ਹ 27 ਸਤੰਬਰ 2022: ਬਰਨਾਲਾ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ (Labh Singh Ugoke) ਦੇ ਪਿਤਾ ਦਰਸ਼ਨ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ । ਲਾਭ ਸਿੰਘ ਉਗੋਕੇ ਦੇ ਪਿਤਾ 22 ਸਤੰਬਰ ਤੋਂ DMC ਲੁਧਿਆਣਾ ‘ਚ ਦਾਖਲ ਸੀ, ਅੱਜ ਸ਼ਾਮ ਜੱਦੀ ਪਿੰਡ ਉਗੋਕੇ ‘ਚ ਹੋਵੇਗਾ ਅੰਤਿਮ ਸਸਕਾਰ ਕੀਤਾ ਜਾਵੇਗਾ |

ਦੱਸਿਆ ਜਾ ਰਿਹਾ ਹੈ ਕਿ 22 ਸਤੰਬਰ ਨੂੰ ਗਲਤ ਦਵਾਈ ਖਾਣ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ | ਇਸ ਘਟਨਾ ਨਾਲ ਪੂਰੇ ਪਿੰਡ ਉਗੋਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।