Site icon TheUnmute.com

‘ਆਪ’ ਦੇ ਵਿਧਾਇਕ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ

AAP MLA

ਗੜ੍ਹਸ਼ੰਕਰ 22 ਦਸੰਬਰ 2021: ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਜੈ ਕਿਸ਼ਨ ਰੋੜੀ ‘ਤੇ ਮੰਗਲਵਾਰ ਦੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਦੱਸਦਈਏ ਕਿ ਇਹ ਹਮਲਾ ਰਾਤ ਦੇ ਕਰੀਬ 11: 40 ਵਜੇ ਇਥੋਂ ਦੇ ਬੰਗਾ ਰੋਡ ‘ਤੇ ਕੀਤਾ ਗਿਆ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਹਮਲੇ ਦੌਰਾਨ ਵਿਧਾਇਕ ਜੈ ਸਿੰਘ ਰੋੜੀ (jai kishan Rorri) ਅਤੇ ਉਨ੍ਹਾਂ ਦੇ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਵਿਧਾਇਕ ਜੈ ਸਿੰਘ ਰੋੜੀ ਅਨੁਸਾਰ ਇਹ ਹਮਲਾ ਉਨ੍ਹਾਂ ਨਾਲ ਲੁੱਟ-ਖੋਹ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ । ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪੁਲਸ ਪਾਰਟੀ ਦੇ ਹੱਥ ਹਮਲਾ ਕਰਨ ਵਾਲਿਆਂ ਦੀ ਕਾਰ ਲੱਗ ਗਈ ਹੈ।

Exit mobile version