Sukhpal Khaira

ਬੇਅਦਬੀ ਮਾਮਲਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਅਧਾਰ ‘ਤੇ ਕਰੇ ਹੱਲ : ਖਹਿਰਾ

ਚੰਡੀਗੜ੍ਹ : ਪੰਜਾਬ ’ਚ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਕਾਂਗਰਸ ਨੇ ਅਗਲੇ ਛੇ ਮਹੀਨੇ ‘ਚ ਆਪ ਨੂੰ ਘੇਰਣ ਦੀ ਪੂਰੀ ਤਿਆਰੀ ਵੱਟ ਲਈ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ (Bhagwant Mann) ਨੂੰ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਰੇ ਗਏ ਦੋ ਸਿੱਖ ਨੌਜਵਾਨ ਅਤੇ ਹੋਰ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਮੰਗ ਕਰਦਿਆਂ ਅਗਲੇ 6 ਮਹੀਨੇ ਦਾ ਸਮਾਂ ਦਿੱਤਾ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਬਹਿਬਲ ਕਲਾਂ ਵਿਖੇ ਪੀੜਤ ਪਰਿਵਾਰਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ‘ਚ ਪਹੁੰਚ ਕੇ ਪਹਿਲਾਂ ਭਗਵੰਤ ਮਾਨ (Bhagwant Mann0  ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਤੇ ਆਖਿਆ ਕਿ ਉਹ ਸਮਝਦੇ ਹਨ ਕਿ ਇਸ ਤਰ੍ਹਾਂ ਦੇ ਮਸਲੇ ਇੱਕ ਦਿਨ ‘ਚ ਨਹੀ ਹੱਲ ਹੋ ਸਕਦੇ। ਇਸ ਲਈ ਉਹ ਸਰਕਾਰ ਨੂੰ ਅਗਲੇ 6 ਮਹੀਨੇ ਦਾ ਸਮਾਂ ਦਿੰਦੇ ਹਨ। ਜੇਕਰ ਪੀੜਤ ਪਰਿਵਾਰਾਂ ਤੇ ਬੇਅਦਬੀ ਦੇ ਦੋਸ਼ੀਆ ਨੂੰ ਜੇਲ੍ਹ ਵਿਚ ਨਾ ਡੱਕਿਆ ਗਿਆ ਤਾਂ ਕਾਂਗਰਸ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਐਕਸ਼ਨ ਵਿਚ ਆਵੇਗੀ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਕਾਂਗਰਸ ਨੇ ਵਾਅਦੇ ਕਰਕੇ ਵੀ ਇਨ੍ਹਾਂ ਧਾਰਮਿਕ ਤੇ ਸੰਜੀਦਾ ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਹੀ ਅੱਜ ਅਕਾਲੀ ਦਲ ਤੇ ਕਾਂਗਰਸ ਨੂੰ ਚੋਣਾਂ ਵਿਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਪੰਜਾਬ ਦੇ ਮਸਲਿਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਗਵੰਤ ਮਾਨ (Bhagwant Mann) ਇਨ੍ਹਾਂ ਮਸਲਿਆਂ ਦੇ ਹੱਲ ਕਰਨ ਵਿਚ ਸਫਲ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਦੇ ਸਹੀ ਫ਼ੈਸਲਿਆਂ ‘ਚ ਉਹ ਭਗਵੰਤ ਮਾਨ (Bhagwant Mann0 ਦਾ ਸਾਥ ਦੇਣਗੇ ਤੇ ਬੇਲੋੜੀ ਅਲੋਚਨਾ ਤੋਂ ਗੁਰੇਜ ਕਰਦੇ ਰਹਿਣਗੇ।

ਇਸ ਮੌਕੇ ਗੋਲੀਕਾਂਡ ‘ਚ ਮਾਰੇ ਗਏ ਕਿ੍ਰਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਆਖਿਆ ਕਿ ਕਾਂਗਰਸ ਨੇ ਵਾਅਦੇ ਕਰਕੇ ਸੱਤਾ ਵਿਚ ਆਉਣ ਮਗਰੋਂ ਇਸ ਸੰਜੀਦਾ ਮਸਲੇ ਬਾਰੇ ਨਹੀਂ ਸੋਚਿਆਂ ਤਾਂ ਉਨ੍ਹਾਂ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਹਮਣੇ ਹੈ। ਭਗਵੰਤ ਮਾਨ (Bhagwant Mann)b ਵੀ ਬੇਅਦਬੀ ਮਸਲੇ ’ਤੇ ਬਰਗਾੜੀ ਪਹੁੰਚੇ ਸਨ। ਮਾਨ ਨੇ ਵੀ ਸੱਤਾ ‘ਚ ਆਉਣ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਜੇ ਉਹ ਭਰੋਸੇ ’ਤੇ ਖਰਾ ਨਹੀਂ ਉਤਰਦੇ ਤਾਂ ਉਨ੍ਹਾਂ ਨਾਲ ਉਹੋ ਕੁੱਝ ਹੀ ਹੋਵੇਗਾ ਜੋ ਕਾਂਗਰਸ ਤੇ ਅਕਾਲੀ ਦਲ ਨਾਲ ਹੋਇਆ ਹੈ।

Scroll to Top