Site icon TheUnmute.com

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਫਿਰੋਜ਼ਪੁਰ ਪਹੁੰਚਣ ਤੇ ਆਪ ਵਰਕਰਾਂ ਵੱਲੋਂ ਵਿਰੋਧ ,ਕੀਤੀ ਨਾਅਰੇਬਾਜ਼ੀ

AAP Deputy Minister Manish Sisodia

AAP Deputy Minister Manish Sisodia

ਚੰਡੀਗੜ੍ਹ 30 ਨਵੰਬਰ 2021: ਅੱਜ ਫਿਰੋਜ਼ਪੁਰ ਵਿੱਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਪਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਦਿੱਤੇ ਫਰਜੀ ਆਗੂ ਅਤੇ ਫਰਜੀ ਆਂਕੜਿਆਂ ਵਾਲੇ ਬਿਆਨ ਬਾਰੇ ਮਨੀਸ਼ ਸਿਸੋਦੀਆ ਨੂੰ ਪੁੱਛਿਆ ਗਿਆ ਤਾਂ ਉਹ ਠੀਕ ਜਵਾਬ ਨਹੀਂ ਦੇ ਪਾਏ ਅਤੇ ਚਲਦੇ ਬਣੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਮਨੀਸ਼ ਸਿਸੋਦੀਆ ਦੀ ਇਸ ਫੇਰੀ ਨੂੰ ਲੈ ਕੇ ਮੀਡੀਆ ਦੀ ਐਂਟਰੀ ਬੰਦ ਕੀਤੀ ਗਈ ਅਤੇ ਬਾਅਦ ਵਿੱਚ ਮੀਡੀਆ ਦੇ ਸਵਾਲਾਂ ਤੋਂ ਵੀ ਮਨੀਸ਼ ਸਿਸੋਦੀਆ ਟਲਦੇ ਨਜਰ ਆਏ ਇਸੇ ਦੌਰਾਨ ਜਿਵੇਂ ਹੀ ਮਨੀਸ਼ ਸਿਸੋਦੀਆ ਗੱਡੀ ਵਿੱਚ ਬੈਠ ਕੇ ਜਾਣ ਲੱਗੇ ਤਾਂ ਪਾਰਟੀ ਦੇ ਵਰਕਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਗੱਲਬਾਤ ਕਰਦਿਆਂ ਪਾਰਟੀ ਵਰਕਰਾਂ ਨੇ ਦੱਸਿਆ ਕਿ ਉਹ ਪਾਰਟੀ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਅਤੇ ਉਨ੍ਹਾਂ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਹੈ। ਅਤੇ ਅੱਜ ਜਦੋਂ ਟਾਇਮ ਆਇਆ ਤਾਂ ਉਨ੍ਹਾਂ ਨੂੰ ਅਣਦੇਖਾ ਕੀਤਾ ਗਿਆ ਉਪਰੋਂ ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਬਾਹਰੀ ਉਮੀਦਵਾਰ ਆਸ਼ੂ ਬਾਂਗੜ ਨੂੰ ਉਮੀਦਵਾਰ ਲਗਾ ਦਿੱਤਾ ਗਿਆ ਜੋ ਉਨ੍ਹਾਂ ਨੂੰ ਮਨਜੂਰ ਨਹੀਂ ਇਸੇ ਲਈ ਅੱਜ ਉਹ ਵਿਰੋਧ ਕਰ ਰਹੇ ਹਨ।

Exit mobile version