Site icon TheUnmute.com

ਬਾਬਾ ਸਿੱਦੀਕੀ ਮਾਮਲੇ ‘ਚ ‘ਆਪ’ ਵੱਲੋਂ BJP ਦੀ ਆਲੋਚਨਾ, ਕਿਹਾ-“ਲੋਕਾਂ ‘ਚ ਡਰ ਦਾ ਮਾਹੌਲ”

Baba Siddique

ਚੰਡੀਗੜ੍ਹ, 13 ਅਕਤੂਬਰ 2024: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਅਜੀਤ ਧੜੇ ਦੇ ਸੀਨੀਅਰ ਆਗੂ ਬਾਬਾ ਸਿੱਦੀਕੀ (Baba Siddique) ਦੀ ਮੁੰਬਈ ਦੇ ਬਾਂਦਰਾ ਈਸਟ ‘ਚ ਕਤਲ ਘਟਨਾ ‘ਤੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਆਲੋਚਨਾ ਕੀਤੀ ਹੈ | ਇਸ ਘਟਨਾ ‘ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਬਾਬਾ ਸਿੱਦੀਕੀ ਦੇ ਕਤਲ ‘ਤੇ ਵੱਡਾ ਬਿਆਨ ਦਿੱਤਾ ਹੈ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਾਬਕਾ ਪੋਸਟ ‘ਚ ਕਿਹਾ ਕਿ ਮੁੰਬਈ ‘ਚ ਐੱਨਸੀਪੀ ਆਗੂ (ਅਜੀਤ ਗਰੁੱਪ) ਦਾ ਗੋਲੀ ਮਾਰ ਕੇ ਕਤਲ ਕਰਨ ਦੀ ਇਸ ਘਟਨਾ ਤੋਂ ਨਾ ਸਿਰਫ ਮਹਾਰਾਸ਼ਟਰ ਸਗੋਂ ਦੇਸ਼ ਭਰ ਦੇ ਲੋਕ ਡਰੇ ਹੋਏ ਹਨ। ਦਿੱਲੀ ‘ਚ ਵੀ ਅਜਿਹਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਲੋਕ ਪੂਰੇ ਦੇਸ਼ ‘ਚ ਬਦਮਾਸ਼ ਰਾਜ ਲਿਆਉਣਾ ਚਾਹੁੰਦੇ ਹਨ, ਹੁਣ ਜਨਤਾ ਨੂੰ ਇਨ੍ਹਾਂ ਦੇ ਖਿਲਾਫ ਖੜ੍ਹਾ ਹੋਣਾ ਪਵੇਗਾ।

ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਆਗੂ ਗੋਪਾਲ ਰਾਏ ਨੇ ਕਿਹਾ, ‘ਕੱਲ੍ਹ ਦੀ ਘਟਨਾ ਬਹੁਤ ਦੁਖਦਾਈ ਹੈ। ਮੁੰਬਈ ਦੇਸ਼ ਦੀ ਵਿੱਤੀ ਰਾਜਧਾਨੀ ਹੈ। ਦਿੱਲੀ ‘ਚ ਪਿਛਲੇ 1-2 ਮਹੀਨਿਆਂ ਤੋਂ ਅਜਿਹੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਦਿੱਲੀ ਅਤੇ ਮੁੰਬਈ ਦੋਵਾਂ ਦੀ ਕਾਨੂੰਨ ਵਿਵਸਥਾ ਭਾਜਪਾ ਦੇ ਕੋਲ ਹੈ। ਮੈਨੂੰ ਲੱਗਦਾ ਹੈ ਕਿ ਗ੍ਰਹਿ ਮੰਤਰੀ ਅਤੇ ਭਾਜਪਾ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Exit mobile version