ਕੁਲਵੰਤ ਸਿੰਘ

ਹਲਕਾ ਮੋਹਾਲੀ ਤੋਂ “ਆਪ” ਦੇ ਉਮੀਦਵਾਰ ਕੁਲਵੰਤ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ

ਚੰਡੀਗੜ੍ਹ, 31 ਜਨਵਰੀ 2022 : ਵਿਧਾਨ ਸਭਾ ਹਲਕਾ ਮੋਹਾਲੀ ਤੋਂ “ਆਪ” ਦੇ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਐਸ. ਡੀ.ਐਮ ਦਫਤਰ ਮੁਹਾਲੀ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ । ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਨੂੰ ਪੰਜਾਬ ਦਾ ਸਭ ਤੋਂ ਵਿਕਸਿਤ ਸ਼ਹਿਰ ਬਣਾਉਣਾ ਹੀ ਮੇਰਾ ਮੁੱਖ ਟੀਚਾ ਹੈ |

ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਪੰਜਾਬ ਦੇ ਭਲੇ ਅਤੇ ਪੰਜਾਬ ਦੇ ਵਿਕਾਸ ਦੀ ਗੱਲ ਕਰਦੀ ਹੈ, ਇਸ ਲਈ ਸਰਕਾਰ ਬਣਨ ‘ਤੇ ਪੰਜਾਬ ਦੇ ਵਾਰ ਵਰਗ ਦਾ ਵਿਕਾਸ ਕੀਤਾ ਜਾਵੇਗਾ | ਪੰਜਾਬ ਦੇ ਲੋਕ ਪਿਛਲੀਆਂ ਸਰਕਾਰਾਂ ਤੋਂ ਅੱਕ ਚੁੱਕੇ ਹਨ, ਇਸ ਲਈ ਉਹ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਨ ਜਿਸ ਦੇ ਚਲਦਿਆਂ ਆਏ ਦਿਨੀਂ ਲੋਕ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ | ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ ਤੇ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ “ਆਪ” ਦੀ ਸਰਕਾਰ ਬਣਨ ‘ਤੇ ਉਹਨਾਂ ਦੀਆਂ ਉਮੀਦਾਂ ਨੂੰ ਬੂਰ ਜ਼ਰੂਰ ਪਵੇਗਾ |

ਪੱਤਰਕਾਰਾਂ ਨੂੰ ਸਵਾਲ ਦੇ ਜਵਾਬ ‘ਚ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਮੇਰੀ ਡਿਵੈੱਲਪਮੈਂਟ ਛੱਡ ਕੇ ਆਪਣੀ ਡਿਵੈਲਪਮੈਂਟ ਬਾਰੇ ਗੱਲ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਆਪਣੇ ਬਾਰੇ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ 5 ਸਾਲਾਂ ਵਿੱਚ ਕੀ ਕੀਤਾ। ਜੋ ਵੀ ਡਿਵੈੱਲਪਮੈਂਟ ਹੋਈ ਹੈ ਉਹ ਸਭ ਨੂੰ ਪਤਾ ਹੈ ,ਕਿਸੇ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ। ਸਾਡੇ ਵਲੋਂ ਕੀਤਾ ਕੰਮ ਸਭ ਨੂੰ ਦਿਖਾਈ ਦਿੰਦਾ ਹੈ | ਇਸ ਲਈ ਅਸੀਂ ਜਿੱਥੇ ਵੀ ਜਾਦੇ ਹਾਂ, ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਨਾਲ ਜੁੜਦੇ ਹਨ।

ਜਿਹੜੇ ਵੀ ਪਿੰਡ ਜਾਂਦੇ ਹਾਂ ਓਥੋਂ ਦੇ ਪੁਰਾਣੇ ਟਕਸਾਲੀ ਕਾਂਗਰਸੀ ਅਤੇ ਅਕਾਲੀ ਪਰਿਵਾਰ ਖ਼ੁਦ “ਆਪ” ਵਿੱਚ ਸ਼ਾਮਲ ਹੁੰਦੇ ਹਨ | ਇਸ ਤੋਂ ਇਹ ਸਾਫ਼ ਸਾਬਿਤ ਹੁੰਦਾ ਹੈ ਕਿ ਬਲਬੀਰ ਸਿੰਘ ਸਿੱਧੂ ਨੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਸਿਰਫ਼ ਗੁੰਮਰਾਹ ਹੀ ਕੀਤਾ ਹੈ, ਲੋਕ ਬੁਨਿਆਦੀ ਸਹੂਲਤਾਂ ਲਈ ਦਰ – ਦਰ ਭਟਕਦੇ ਰਹੇ | ਪਰ ਹੁਣ ਲੋਕ ਸਮਝ ਚੁੱਕੇ ਹਨ ਕਿ ਕਾਂਗਰਸੀਆਂ ਤੇ ਅਕਾਲੀਆਂ ਨੇ ਸਿਰਫ਼ ਆਪਣੀਆਂ ਹੀ ਜੇਬਾਂ ਭਰੀਆਂ ਹਨ | ਸਿਰਫ਼ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦਾ ਭਲਾ ਤੇ ਪੰਜਾਬ ਦੀ ਤਰੱਕੀ ਕਰਨ ਦੀ ਸੋਚ ਰੱਖਦੀ ਹੈ |

ਇਸ ਮੌਕੇ ਤੇ ਕੁਲਵੰਤ ਸਿੰਘ ਦੇ ਨਾਲ ਨਾਮਜ਼ਦਗੀ ਫਾਰਮ ਭਰਨ ਵੇਲੇ ਡਾ. ਸਨੀ ਆਹਲੂਵਾਲੀਆ, ਪ੍ਰਭਜੋਤ ਕੌਰ- ਜਨਰਲ ਸਕੱਤਰ ਆਪ ,ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਗੁਰਮੀਤ ਕੌਰ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੌਂਸਲਰ ਸਰਬਜੀਤ ਸਿੰਘ ਸਮਾਣਾ , ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ- ਰੋਡਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ,ਜਸਪਾਲ ਸਿੰਘ ਮਟੌਰ, ਹਰਮੇਸ਼ ਸਿੰਘ -ਮਟੌਰ ,ਤਰਲੋਚਨ ਸਿੰਘ ,ਗੁਰਨਾਮ ਸਿੰਘ ਬਿੰਦਰਾ, ਸਟੇਟ ਐਵਾਰਡੀ -ਫੂਲਰਾਜ ਸਿੰਘ, ਅਕਵਿੰਦਰ ਸਿੰਘ ਗੋਸਲ ਸਮੇਤ ਵੱਡੀ ਗਿਣਤੀ ਵਿੱਚ “ਆਪ” ਵਰਕਰ ਤੇ ਅਹੁਦੇਦਾਰ ਹਾਜ਼ਰ ਰਹੇ

Scroll to Top