ਪਟਿਆਲਾ 10 ਮਾਰਚ : ਹਲਕਾ ਪਟਿਆਲਾ-115 ਦੀਆਂ ਵੋਟਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਚਰਨਜੀਤ ਸਿੰਘ ਨੇ ਦੱਸਿਆ ਕਿ ਕੁਲ ਪਈਆਂ 102714 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ (Ajitpal Singh Kohli) ਨੇ ਕੁਲ 48104 ਵੋਟਾਂ ਪ੍ਰਾਪਤ ਕਰਕੇ ਅਤੇ 19873 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਬਿਨ੍ਹਾਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ 28231 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਰਪਾਲ ਜੁਨੇਜਾ ਨੂੰ 11835 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਨੂੰ 9871 ਵੋਟਾਂ ਮਿਲੀਆਂ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਨੌਨਿਹਾਲ ਸਿੰਘ ਨੂੰ 2191 ਵੋਟਾਂ, ਲੋਕ ਇਨਸਾਫ਼ ਪਾਰਟੀ ਦੇ ਪਰਮਜੀਤ ਸਿੰਘ ਨੂੰ 79 ਵੋਟਾਂ ਪਈਆਂ ਅਤੇ ਜਨ ਆਸਰਾ ਪਾਰਟੀ ਦੇ ਯੋਗੇਸ਼ ਕੁਮਾਰ ਨੂੰ 95 ਵੋਟਾਂ ਪਈਆਂ। ਜਦੋਂਕਿ ਆਜ਼ਾਦ ਉਮੀਦਵਾਰ ਸੋਨੂੰ ਨੂੰ 104, ਗੁਰਮੁੱਖ ਸਿੰਘ ਨੂੰ 88 ਵੋਟਾਂ, ਜਸਬੀਰ ਸਿੰਘ ਨੂੰ 100 ਵੋਟਾਂ, ਜਗਦੀਸ਼ ਕੁਮਾਰ ਨੂੰ 572 ਵੋਟਾਂ, ਜੋਤੀ ਤਿਵਾੜੀ ਨੂੰ 140, ਦਵਿੰਦਰ ਸਿੰਘ ਨੂੰ 193, ਪੰਕਜ ਮਹਿੰਦਰੂ ਨੂੰ 189, ਮੱਖਣ ਸਿੰਘ ਨੂੰ 283 ਵੋਟਾਂ, ਮਾਲਵਿੰਦਰ ਸਿੰਘ ਨੂੰ 352 ਅਤੇ ਰਵਿੰਦਰ ਸਿੰਘ ਨੂੰ 287 ਵੋਟਾਂ ਜਦਕਿ ਨੋਟਾ ਨੂੰ 754 ਵੋਟਾਂ ਪਈਆਂ ਹਨ।
ਨਵੰਬਰ 23, 2024 7:19 ਪੂਃ ਦੁਃ