Site icon TheUnmute.com

ਦਿੱਲੀ ਮੇਅਰ ਦੀ ਚੋਣ ਮੁਲਤਵੀ ਹੋਣ ‘ਤੇ ‘ਆਪ’-ਭਾਜਪਾ ਦਾ ਇੱਕ ਦੂਜੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ

Delhi's Mayor

ਚੰਡੀਗੜ੍ਹ, 07 ਫਰਵਰੀ 2023: ਦਿੱਲੀ ਦੇ ਮੇਅਰ (Delhi’s Mayor) ਦੀ ਚੋਣ ਸੋਮਵਾਰ ਨੂੰ ਤੀਜੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹੋ ਗਈਆਂ ਹਨ। ਸਦਨ ‘ਚ ਵੋਟਿੰਗ ਮੁਲਤਵੀ ਹੋਣ ਤੋਂ ਬਾਅਦ ਦਿੱਲੀ ਦੇ ਮੇਅਰ ਨੂੰ ਲੈ ਕੇ ਰਾਜਧਾਨੀ ਦੀਆਂ ਸੜਕਾਂ ‘ਤੇ ਹੰਗਾਮਾ ਹੋ ਰਿਹਾ ਹੈ। ਦੋਵੇਂ ਪਾਰਟੀਆਂ ਇੱਕ ਦੂਜੇ ‘ਤੇ ਚੋਣਾਂ ਮੁਲਤਵੀ ਕਰਨ ਦੇ ਦੋਸ਼ ਲਗਾ ਕੇ ਪ੍ਰਦਰਸ਼ਨ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਜਿੱਥੇ ਭਾਰਤੀ ਜਨਤਾ ਪਾਰਟੀ ‘ਆਪ’ ਦਫ਼ਤਰ ‘ਚ ਰੋਸ ਪ੍ਰਦਰਸ਼ਨ ਕਰ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਭਾਜਪਾ ਦਫ਼ਤਰ ‘ਚ ਰੋਸ ਪ੍ਰਦਰਸ਼ਨ ਕਰ ਰਹੀ ਹੈ। ਦੋਵੇਂ ਧਿਰਾਂ ਇਕ-ਦੂਜੇ ‘ਤੇ ਦੋਸ਼ ਲਗਾ ਰਹੀਆਂ ਹਨ ਕਿ ਉਨ੍ਹਾਂ ਕਾਰਨ ਹੀ ਦਿੱਲੀ ਦੇ ਮੇਅਰ ਦੀ ਚੋਣ (Delhi’s Mayor) ਵਾਰ-ਵਾਰ ਸਦਨ ‘ਚ ਮੁਲਤਵੀ ਕੀਤੀ ਜਾ ਰਹੀ ਹੈ।

ਭਾਜਪਾ ਵਰਕਰਾਂ ਨੇ ਇੱਕ ਬੈਨਰ ਫੜਿਆ ਹੋਇਆ ਹੈ ਜਿਸ ਵਿੱਚ ਲਿਖਿਆ ਹੈ ਕਿ ਭਾਵੇਂ ਨਗਰ ਨਿਗਮ ਹੋਵੇ ਜਾਂ ਵਿਧਾਨ ਸਭਾ, ਆਮ ਆਦਮੀ ਪਾਰਟੀ ਹੰਗਾਮਾ, ਹੰਗਾਮਾ, ਹੰਗਾਮਾ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਫੜੇ ਤਖ਼ਤੀਆਂ ‘ਤੇ ਲਿਖਿਆ ਸੀ: ਸ਼ਰਮ ਕਰੋ ਭਾਜਪਾ ਵਾਲੇ, ਲੋਕਤੰਤਰ ਦਾ ਕਤਲ ਕਰਨਾ ਬੰਦ ਕਰੋ।

Exit mobile version