ਪਟਿਆਲਾ 10 ਅਪ੍ਰੈਲ, 2024: ਡਾ. ਬਲਬੀਰ ਸਿੰਘ (Dr. Balbir Singh) ਸਿਹਤ ਮੰਤਰੀ, ਪੰਜਾਬ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਨੇ ਨੀਨਾ ਮਿੱਤਲ ਐਮ ਐਲ ਏ ਰਾਜਪੁਰਾ ਵਲੋਂ ਕਰਾਈ ਮੀਟਿੰਗ ਵਿੱਚ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਿਸ਼ਨ 13 ਜੀਰੋ ਲਈ ਟੀਮਾਂ ਲਾਮਬੱਧ ਹੋ ਗਈਆਂ ਹਨ ਅਤੇ ਜੇਲ ਦਾ ਜਵਾਬ ਵੋਟ ਨਾਲ ਦੇਣ ਲਈ ਤਿਆਰ ਬਰ ਤਿਆਰ ਹਨ ,ਆਮ ਆਦਮੀ ਪਾਰਟੀ ਦੇ ਜੁਝਾਰੂ ਵਲੰਟੀਅਰ ਹੀ ਸਾਡੀ ਕਾਮਯਾਬੀ ਅਤੇ ਜਿੱਤ ਦਾ ਕਾਰਨ ਬਣਨਗੇ ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਡੀ ਟੀਮਾਂ ਇਲਾਕੇ ਵਿੱਚ ਵਧੀਆ ਪ੍ਰਚਾਰ ਕਰ ਰਹੀਆਂ ਹਨ ਅਤੇ ਚੋਣ ਕੰਪੇਨ ਪੂਰੇ ਜੋਰਾਂ ਤੇ ਹੈ ਜਿੱਥੇ ਵੀ ਮੈਂ ਪਿੰਡਾਂ ਵਿੱਚ ਜਾਂਦਾ ਹਾਂ ਉੱਥੇ ਪੇਂਡੂ ਅਤੇ ਕਿਸਾਨ ਕਹਿੰਦੇ ਹਨ ਕਿ ਡਾਕਟਰ ਸਾਹਿਬ ਤੁਸੀਂ ਆਰਾਮ ਨਾਲ ਬੈਠੋ ਤੁਸੀਂ ਦਿੱਲੀ ਵਿਖੇ 13 ਮਹੀਨਿਆਂ ਤੱਕ ਕਿਸਾਨ ਮੋਰਚੇ ਨਾਲ ਜੁੜੇ ਰਹੇ ਹੋ ਉੱਥੇ ਬਿਮਾਰਾਂ ਦਾ ਇਲਾਜ ਕਰਦੇ ਰਹੇ ਹੋ ਅਤੇ ਬਜ਼ੁਰਗਾਂ ਦੀ ਅੱਖਾਂ ਦਾ ਬੇਗਿਣਤ ਆਪਰੇਸ਼ਨ ਕਰਕੇ ਉਹਨਾਂ ਨੂੰ ਰੋਸ਼ਨੀ ਦਿੱਤੀ ਹੈ ਅਤੇ ਅੱਖਾਂ ਦਾ ਇਲਾਜ ਕੀਤਾ ਹੈ, ਅਸੀਂ ਪਿੰਡਾਂ ਵਿਖੇ ਬੂਥ ਵੀ ਲਗਾਵਾਂਗੇ ਅਤੇ ਵੋਟ ਵੀ ਪਾ ਕੇ ਤੁਹਾਨੂੰ ਵੱਡੀ ਜਿੱਤ ਦੁਆਵਾਂਗੇ।
ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਈ ਡੀ ਵੱਲੋਂ ਬਿਨਾਅ ਸਬੂਤਾਂ ਦੇ ਗਿਰਫਤਾਰ ਕਰਕੇ ਜੇਲ੍ਹ ਵਿੱਚ ਭੇਜੇ ਜਾਣ ਤੇ ਗੱਲ ਕਰਦਿਆਂ ਦੱਸਿਆ ਕਿ ਭਾਜਪਾ ਕੇਂਦਰੀ ਸਰਕਾਰ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਵੱਡੀ ਗਲਤੀ ਕੀਤੀ ਹੈ ਜੋ ਕਿ ਭਾਜਪਾ ਸਰਕਾਰ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਜਿਸ ਦਾ ਖਮਿਆਜਾ ਮੋਦੀ ਸਰਕਾਰ ਨੂੰ ਭੁਗਤਣਾ ਪਵੇਗਾ, ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਬਣਾ ਕੇ ਲੁਕਾਈ ਨੂੰ ਭਰਮਾ ਕੇ ਸਾਰੇ ਦੇਸ਼ ਤੇ ਰਾਜ ਕਰਨ ਦੀ ਨੀਤੀ ਹੁਣ ਉਲਟ ਚੁੱਕੀ ਹੈ, ਹੁਣ ਜਨਤਾ ਸਮਝ ਗਈ ਹੈ ਕਿ ਮੋਦੀ ਦੇਸ਼ ਨੂੰ ਕਾਰਪੋਰੇਟ ਘਰਾਨਿਆਂ ਦੇ ਹੱਥੀ ਵੇਚ ਰਿਹਾ ਹੈ ਅਤੇ ਸੰਵਿਧਾਨ ਖਤਰੇ ਵਿੱਚ ਹੈ ।
ਲੋਕ ਮੋਦੀ ਦੇ ਬਾਂਡ ਘੁਟਾਲਿਆਂ ਨੂੰ ਵੀ ਸਮਝ ਗਏ ਹਨ ਅਤੇ ਈਡੀ ਵੱਲੋਂ ਡਰਾ ਧਮਕਾ ਕੇ ਕਿਵੇਂ ਪ੍ਰਾਈਵੇਟ ਅਦਾਰਿਆਂ ਤੋਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ । ਡਾਕਟਰ ਬਲਬੀਰ ਸਿੰਘ ਨੇ ਅਗੇ ਦੱਸਿਆ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਆਪਣੇ ਕੀਤੇ ਕੰਮਾਂ ਅਤੇ ਵਿਕਾਸ ਦੇ ਅਧਾਰ ਪੰਜਾਬ ਵਿੱਚ ਲੋਕ ਸਭਾ ਇਲੈਕਸ਼ਨ ਜਿੱਤੇਗੀ।
ਉਹਨਾਂ (Dr. Balbir Singh) ਨੇ ਦੱਸਿਆ ਕਿ 99% ਲੋਕਾਂ ਦਾ ਜੀਰੋ ਬਿਜਲੀ ਬਿਲ ਆ ਰਿਹਾ ਹੈ ਅਤੇ ਉਹਨਾਂ ਨੂੰ ਬਾਈ ਮੰਥਲੀ ਬਿੱਲਾਂ ਵਿੱਚ 600 ਯੂਨਿਟ ਬਿਜਲੀ ਫਰੀ ਦਿੱਤੀ ਜਾ ਰਹੀ ਹੈ ,ਪਿੰਡਾਂ ਵਿੱਚ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇ ਕੇ ਫਸਲਾਂ ਲਈ ਵਾਧੂ ਪਾਣੀ ਦਿੱਤਾ ਜਾ ਰਿਹਾ ਹੈ , 40 ਹਜਾਰ ਤੋਂ ਜਿਆਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ,12 ਹਜਾਰ ਤੋਂ ਵੱਧ ਕੱਚੇ ਅਧਿਆਪਕ ਪੱਕੇ ਕੀਤੇ ਗਏ ਹਨ, ਪੰਜਾਬ ਵਿੱਚ ਸ਼ਾਨਦਾਰ ਸਕੂਲ ਆਫ ਐਮੀਨੈਂਸ ਖੋਲੇ ਗਏ ਹਨ, 800 ਤੋਂ ਉੱਪਰ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਜਿਹਨਾਂ ਵਿੱਚ ਲੋਕਾਂ ਨੂੰ ਟੈਸਟ ਅਤੇ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਹਨ।
ਉਨਾਂ ਨੇ ਪਟਿਆਲੇ ਲੋਕ ਸਭਾ ਹਲਕੇ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕਾ ਪੰਜਾਬ ਵਿੱਚ ਸਭ ਤੋਂ ਵੱਡਾ ਹਲਕਾ ਹੈ ਜਿਸ ਵਿੱਚ 17 ਲੱਖ 83 ਹਜ਼ਾਰ 681 ਵੋਟਰ ਹਨ, ਪਟਿਆਲਾ ਦੇ ਮਾਤਾ ਕੁਸਲਿਆ ਹਸਪਤਾਲ ,ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦਾ ਕਾਇਆ ਕਲਪ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਸਾਰੇ ਪਟਿਆਲੇ ਨੂੰ ਸਵੱਛ ਪਾਣੀ ਦੇਣ ਲਈ ਪਾਈਪ ਲਾਈਨਾਂ ਬਿਛਾਈਆਂ ਗਈਆਂ ਹਨ ਅਤੇ ਗੈਸ ਲਾਈਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।