Aam Aadmi Party

ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਆਮ ਆਦਮੀ ਪਾਰਟੀ ਨੇ ਰਚਿਆ ਇਤਿਹਾਸ

ਚੰਡੀਗੜ੍ਹ 13 ਮਾਰਚ 2022: ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ (Aam Aadmi Party) ਨੇ 92 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ 50 ਹਜ਼ਾਰ ਤੋਂ ਵੱਧ ਦੇ ਮਾਰਜਨ ਨਾਲ 10 ਸੀਟਾਂ ਜਿੱਤਣ ਦਾ ਰਿਕਾਰਡ ਵੀ ਆਮ ਆਦਮੀ ਪਾਰਟੀ ਦੇ ਨਾਂ ਹੋ ਗਿਆ ਹੈ ਕਿਉਂਕਿ ਪਿਛਲੀ ਵਾਰ ਸਭ ਤੋਂ ਵੱਧ ਮਾਰਜਨ ਹਾਸਲ ਕਰਨ ਵਾਲੇ ਵਿਧਾਇਕ ਇਸ ਵਾਰ ਚੋਣ ਹਾਰ ਗਏ ਹਨ ਅਤੇ ਕਾਂਗਰਸ, ਅਕਾਲੀ ਦਲ, ਬੀਜੇਪੀ ਜਾਂ ਬਸਪਾ ਜਿੱਤੇ ਪਰ ਇੱਕ ਵੀ ਉਮੀਦਵਾਰ ਇਸ ਅੰਕੜੇ ਦੇ ਨੇੜੇ ਨਹੀਂ ਪਹੁੰਚ ਸਕਿਆ। ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 15 ਹਜ਼ਾਰ ਤੋਂ ਵੱਧ ਦੇ ਫਰਕ ਨਾਲ 71 ਸੀਟਾਂ ਜਿੱਤੀਆਂ ਹਨ। ਇਸ ਸ਼੍ਰੇਣੀ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਵਿੱਚੋਂ ਕੇਵਲ ਗਿਆਨ ਕੌਰ ਮਜੀਠੀਆ ਦਾ ਨਾਂ ਆਉਂਦਾ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੇ ਇਹ 10 ਵਿਧਾਇਕ ਸਿਖਰ ‘ਤੇ ਹਨ, ਜਿਨ੍ਹਾਂ ਨੇ ਵੱਡੇ ਮਾਰਜਨ ਨਾਲ ਸੀਟਾਂ ਜਿੱਤੀਆਂ ਹਨ। ਇਨ੍ਹਾਂ ‘ਚ ਅਮਨ ਅਰੋੜਾ (ਸੁਨਾਮ), ਜਗਰੂਪ ਗਿੱਲ (ਬਠਿੰਡਾ), ਡਾ: ਵਿਜੇ ਸਿੰਗਲਾ (ਮਾਨਸਾ), ਭਗਵੰਤ ਮਾਨ (ਧੂਰੀ), ਜੀਵਨ ਸੰਗੋਵਾਲ (ਗਿੱਲ), ਡਾ: ਬਲਬੀਰ ਸਿੰਘ (ਪਟਿਆਲਾ ਦੇਹਟੀ), ਦੇਵ ਮਾਨ (ਨਾਭਾ), ਪ੍ਰਿੰ. ਬੁਧ ਰਾਮ (ਬੁਢਲਾਡਾ), ਕੁਲਵੰਤ ਸਿੰਘ (ਸ਼ੁਤਰਾਣਾ) ਆਦਿ ਦੇ ਨਾਂ ਸ਼ਾਮਲ ਹਨ।

Scroll to Top