ਚੰਡੀਗੜ੍ਹ, 21 ਨਵੰਬਰ 2024: ਬੀਤੇ ਦਿਨ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਲਈ ਵੋਟਿੰਗ ਹੋਈ | ਇਨ੍ਹਾਂ ਚੋਣਾਂ ਦੇ ਨਤੀਜੇ ਹੁਣ 23 ਨਵੰਬਰ ਨੂੰ ਐਲਾਨੇ ਜਾਣਗੇ | ਇਸਦੇ ਨਾਲ ਹੀ ਅਗਲੇ ਸਾਲ ਫਰਵਰੀ ‘ਚ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਤੇ ਚੋਣਾਂ ਹੋਣੀਆਂ ਹਨ | ਇਸਦੇ ਲਈ ਦਿੱਲੀ ‘ਚ ਆਮ ਆਦਮੀ ਪਾਰਟੀ (Aam Aadmi Party) ਨੇ ਵਿਧਾਨ ਸਭਾ ਚੋਣਾਂ 2025 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਆਮ ਆਦਮੀ ਪਾਰਟੀ (Aam Aadmi Party) ਨੇ ਅੱਜ ਪੀਏਸੀ ਦੀ ਬੈਠਕ ਸੱਦੀ ਹੈ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਪੀਏਸੀ ਦੀ ਬੈਠਕ ਅੱਜ ਹੋ ਰਹੀ ਹੈ। ਦਿੱਲੀ ਵਿਧਾਨ ਸਭਾ 2025 ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ PAC ਦੀ ਬੈਠਕ ‘ਚ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਈ ਅਹਿਮ ਮੁੱਦਿਆਂ ‘ਤੇ ਫੈਸਲੇ ਵਿਚਾਰੇ ਜਾਣਗੇ |
ਇਸ ਬੈਠਕ ‘ਚ ‘ਆਪ’ ਦੇ ਸੀਨੀਅਰ ਆਗੂ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਅੱਜ ਹੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਹਾਲਾਂਕਿ ਇਸ ‘ਤੇ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜਿਕਰਯੋਗ ਹੈ ਕਿ ਫਿਲਹਾਲ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ।
ਜਿਕਰੀਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ‘ਚ ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ‘ਚ ਕੁਝ ਖਾਸ ਨਹੀਂ ਕਰ ਸਕੀ | ਆਮ ਆਦਮੀ ਪਾਰਟੀ ਅਗਾਮੀ ਚੋਣਾਂ ਲਈ ਇੰਡੀਆ ਗਠਜੋੜ ਨਾਲ ਵੀ ਸੀਟਾਂ ਦੀ ਵੰਡ ਕਰ ਸਕਦੀ ਹੈ | ਇਸ ਸਮੇਂ ਦਿੱਲੀ ਸਰਕਾਰ ਦੀ ਕਮਾਨ ਆਤਿਸ਼ੀ ਸੰਭਾਲ ਰਹੇ ਹਨ |