Aam Aadmi Parti

ਅਰਵਿੰਦ ਕੇਜਰੀਵਾਲ ਨੇ ਟਿਕਟਾਂ ਵੇਚਣ ਦੇ ਦੋਸ਼ਾਂ ‘ਤੇ ਦਿੱਤੀ ਸਫਾਈ

ਚੰਡੀਗੜ੍ਹ 12 ਜਨਵਰੀ 2022: ਆਮ ਆਦਮੀ ਪਾਰਟੀ (Aam Aadmi Parti) ਤੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਬੁੱਧਵਾਰ ਨੂੰ ਮੋਹਾਲੀ ‘ਚ ਆਮ ਆਦਮੀ ਪਾਰਟੀ (Aam Aadmi Parti) ਦੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਅਸੀਂ ਲੋਕਾਂ ਦੇ ਇਨਪੁਟਸ ਦੇ ਆਧਾਰ ‘ਤੇ ਪੰਜਾਬ ਮਾਡਲ ਤਿਆਰ ਕੀਤਾ ਹੈ। ਪੰਜਾਬ ਮਾਡਲ ਦੇ 10 ਏਜੰਡੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇੱਕ ਨਵਾਂ, ਖੁਸ਼ਹਾਲ ਅਤੇ ਤਰੱਕੀ ਵਾਲਾ ਪੰਜਾਬ ਸਿਰਜਿਆ ਜਾਵੇਗਾ। ਜੇਕਰ ਅਸੀਂ ਸੱਤਾ ‘ਚ ਆਏ ਤਾਂ ਪੰਜਾਬ ‘ਚੋਂ ਡਰੱਗ ਸਿੰਡੀਕੇਟ ਦਾ ਸਫਾਇਆ ਕੀਤਾ ਜਾਵੇਗਾ । ਬੇਅਦਬੀ ਦੇ ਸਾਰੇ ਮਾਮਲਿਆਂ ਵਿੱਚ ਨਿਆਂ ਯਕੀਨੀ ਬਣਾਇਆ ਜਾਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ।

ਇਸ ਦੌਰਾਨ ਕੇਜਰੀਵਾਲ ਨੇ ਟਿਕਟਾਂ ਵੇਚਣ ਦੇ ਦੋਸ਼ਾਂ ‘ਤੇ ਵੀ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਤਿਹਾਸ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ। ਇੱਥੇ ਨਾ ਤਾਂ ਟਿਕਟਾਂ ਵੇਚੀਆਂ ਜਾਂਦੀਆਂ ਹਨ ਅਤੇ ਨਾ ਹੀ ਖਰੀਦੀਆਂ ਜਾਂਦੀਆਂ ਹਨ। ਜੇਕਰ ਕੋਈ ਸਾਬਤ ਕਰ ਦਿੰਦਾ ਹੈ ਤਾਂ ਮੈਂ ਦੋਵਾਂ ਨੂੰ ਪਾਰਟੀ ‘ਚੋਂ ਕੱਢ ਦੇਵਾਂਗਾ। ਮੈਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਸਾਡੇ ‘ਤੇ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਨਹੀਂ ਬਖਸ਼ਾਂਗਾ।

ਪੰਜਾਬ ਮਾਡਲ ਦੇ 10 ਏਜੰਡੇ

* ਪਹਿਲਾ, ਪੰਜਾਬ ‘ਚ ‘ਆਪ’ ਦਾ ਪਹਿਲਾ ਏਜੰਡਾ ਰੁਜ਼ਗਾਰ।
* ਦੂਜਾ, ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ।
* ਤੀਜਾ, ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣਾ।
* ਚੌਥਾ, ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ।
* ਪੰਜਵਾਂ, ਪੰਜਾਬ ਵਿੱਚ ਹਰ ਇੱਕ ਨੂੰ ਸਿੱਖਿਆ ਦੇਣ ਲਈ।
* ਛੇਵਾਂ, ਹਰ ਜ਼ਿਲ੍ਹੇ ਵਿੱਚ ਹਸਪਤਾਲ ਅਤੇ ਮੁਫ਼ਤ ਇਲਾਜ।
* ਸੱਤਵਾਂ, ਪੰਜਾਬ ਵਿੱਚ ਬਿਜਲੀ ਦੀ ਕਮੀ ਨੂੰ ਦੂਰ ਕਰੇਗੀ।
* ਅੱਠਵਾਂ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਵੇਗੀ।
* ਨੌਵਾਂ, ਖੇਤੀ ਸਮੱਸਿਆਵਾਂ ਦਾ ਹੱਲ ਕਰੇਗਾ ਅਤੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰੇਗਾ।
* ਦਸਵਾਂ, ਇੰਡਸਟਰੀ ਵਧੇਗੀ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ।

Scroll to Top