ਸ੍ਰੀ ਮੁਕਤਸਰ ਸਾਹਿਬ 30 ਸਤੰਬਰ 2022: ਇੱਕ ਪਾਸੇ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ (Aam Aadmi clinic) ਲੈ ਕੇ ਵੱਡੇ -ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸੁਪਨਾ ਦਮ ਤੋੜਦਾ ਨਜ਼ਰ ਆ ਰਿਹਾ ਹੈ | ਜਿਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਜੇ ਨੇੜਲੇ ਪਿੰਡ ਭੂੰਦੜ ਦੇ ਆਮ ਆਦਮੀ ਕਲੀਨਿਕ ਤੋਂ ਮਿਲਦੀ ਹੈ|
ਜਿੱਥੇ ਮੁਹੱਲਾ ਕਲੀਨਿਕ ਵਿੱਚ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਮਰੀਜ਼ਾਂ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਵਿੱਚ ਡਾਕਟਰ ਨਾ ਹੋਣ ਇੱਥੇ ਦਵਾਈ ਨਹੀਂ ਮਿਲ ਰਹੀਆਂ | ਜਿਸ ਕਰਕੇ ਸਾਨੂੰ ਪ੍ਰਾਇਵੇਟ ਹਸਪਤਾਲਾਂ ਤੋਂ ਮਹਿੰਗਾ ਇਲਾਜ਼ ਕਰਵਾਉਣਾ ਪੈ ਰਿਹਾ ਹੈ |
ਉਨ੍ਹਾਂ ਦੱਸਿਆ ਕਿ ਮੈਡੀਕਲ ਅਫਸਰ ਦੀ ਗੈਰਹਾਜ਼ਰੀ ਵਿਚ ਫਰਮਾਸਿਸਟ ਵੱਲੋਂ ਕੇਵਲ ਉਨ੍ਹਾਂ ਮਰੀਜ਼ਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ, ਜਿੰਨਾ ਨੂੰ ਡਾਕਟਰ ਵੱਲੋਂ ਪਹਿਲਾਂ ਤੋਂ ਦਵਾਈ ਲਈ ਲਿਖਿਆ ਹੋਇਆ ਜਦਕਿ ਹੁਣ ਕੋਈ ਵੀ ਨਵੀਂ ਪਰਚੀ ਨਹੀਂ ਕੱਟੀ ਜਾ ਰਹੀ ਅਤੇ ਨਾ ਹੀ ਨਵੇਂ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ | ਉਨ੍ਹਾਂ ਦੱਸਿਆ ਕਿ ਟੈਸਟ ਵਗੈਰਾ ਵੀ ਨਹੀਂ ਹੋ ਰਹੇ |
ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਜਲਦ ਨਵੇਂ ਡਾਕਟਰ ਦੀ ਨਿਯੁਕਤੀ ਜਾਵੇ ਤਾਂ ਜੋ ਸਾਨੂੰ ਸਮੇਂ ਸਿਰ ਇਲਾਜ਼ ਮਿਲ ਸਕੇ| ਉੱਧਰ ਜਦੋ ਇਸ ਪੂਰੇ ਮਾਮਲੇ ਸਬੰਧੀ ਐਸ ਐਮ ਓ ਦੋਦਾ ਦੀਪਕ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਡੀਕਲ ਅਫਸਰ ਅਲਵਿਸ਼ ਜਿੰਦਲ ਦੇ ਅਸਤੀਫੇ ਬਾਅਦ ਆਮ ਆਦਮੀ ਕਲੀਨਿਕ ਵਿਚ ਮਰੀਜ਼ ਨਹੀਂ ਵੇਖੇ ਜਾ ਰਹੇ | ਸਿਰਫ ਐਂਮਰਜ਼ੈਸੀ ਮਰੀਜ ਦੇਖੇ ਜਾ ਰਹੇ ਹਨ | ਉਨ੍ਹਾਂ ਦੱਸਿਆ ਇਸ ਸਬੰਧ ਵਿਚ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਅਤੇ ਜਲਦ ਸਮੱਸਿਆ ਦਾ ਹੱਲ ਹੋ ਜਾਵੇਗਾ।