July 7, 2024 5:51 pm
ਆਦਿਤਿਆ ਠਾਕਰੇ

ਆਦਿਤਿਆ ਠਾਕਰੇ ਨੇ ਇਨਕਮ ਟੈਕਸ ਛਾਪੇਮਾਰੀ ਨੂੰ ਲੈ ਕੇ ਭਾਜਪਾ ‘ਤੇ ਸਾਧਿਆ ਨਿਸ਼ਾਨਾਂ

ਚੰਡੀਗੜ੍ਹ 08 ਮਾਰਚ 2022: ਮਹਾਰਾਸ਼ਟਰ ‘ਚ 20 ਤੋਂ ਜ਼ਿਆਦਾ ਥਾਵਾਂ ‘ਤੇ ਇਨਕਮ ਟੈਕਸ ਵਲੋਂ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਨੇ ਇਨਕਮ ਟੈਕਸ ਦੀ ਛਾਪੇਮਾਰੀ ਨੂੰ ਲੈ ਕੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਕੇਂਦਰੀ ਏਜੰਸੀਆਂ ਨੂੰ ਪ੍ਰਚਾਰ ਮਸ਼ੀਨਰੀ ਵਜੋਂ ਵਰਤ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ‘ਚ 20 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਜਿਨ੍ਹਾਂ ‘ਚੋਂ 12 ਮੁੰਬਈ ‘ਚ ਹਨ ਅਤੇ ਜ਼ਿਆਦਾਤਰ ਥਾਵਾਂ ਵਪਾਰੀਆਂ ਨਾਲ ਸਬੰਧਤ ਹਨ। ਜਾਣਕਾਰੀ ਮੁਤਾਬਕ ਇਹ ਛਾਪੇ ਟੈਕਸ ਚੋਰੀ ਦੇ ਸ਼ੱਕ ਨਾਲ ਜੁੜੇ ਸਨ।

ਇਸਦੇ ਨਾਲ ਹੀ ਇਨਕਮ ਟੈਕਸ ਦੇ ਛਾਪੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਅਤੇ ਸਰਕਾਰ ‘ਚ ਮੰਤਰੀ ਆਦਿਤਿਆ ਠਾਕਰੇ ਨੇ ਕਿਹਾ ਕਿ ਦੇਸ਼ ਦੇ ਸਾਰੇ ਹਿੱਸਿਆਂ ‘ਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। ਇਹ ਬੰਗਾਲ, ਆਂਧਰਾ ਪ੍ਰਦੇਸ਼ ‘ਚ ਹੋਇਆ ਅਤੇ ਹੁਣ ਮਹਾਰਾਸ਼ਟਰ ‘ਚ ਵੀ ਹੋ ਰਿਹਾ ਹੈ। ਕੇਂਦਰੀ ਏਜੰਸੀਆਂ ਇੱਕ ਤਰ੍ਹਾਂ ਨਾਲ ਭਾਜਪਾ ਦੀ ਪ੍ਰਚਾਰ ਮਸ਼ੀਨਰੀ ਬਣ ਚੁੱਕੀਆਂ ਹਨ, ਪਰ ਮਹਾਰਾਸ਼ਟਰ ਇਸ ਅੱਗੇ ਝੁਕੇਗਾ ਨਹੀਂ।