July 1, 2024 1:14 am
Paramveer Singh

ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕੀਤਾ ਕਤਲ, ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ 15 ਸਤੰਬਰ 2022: ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਸੀਸਿਪੀ ਦੇ ਡਾਊਨਟਾਊਨ ਟੂਪੇਲੋ ਵਿੱਚ ਇੱਕ ਗੈਸ ਸਟੇਸ਼ਨ ਨੇੜੇ ਇੱਕ ਪੰਜਾਬੀ ਮੂਲ ਦੇ ਸਟੋਰ ਵਿੱਚ ਕਲਰਕ ਵਜੋਂ ਕੰਮ ਕਰਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਢਪਈ ਨਾਲ ਸਬੰਧਤ 33 ਸਾਲਾ ਪਰਮਵੀਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ |

ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨੇ ਪਰਮਵੀਰ ਸਿੰਘ ਦੇ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੁਟੇਰੇ ਦੀ ਪਛਾਣ ਕ੍ਰਿਸ ਕੋਪਲੈਂਡ ਵਜੋਂ ਹੋਈ ਹੈ। ਦੂਜੇ ਪਾਸੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਸਟੋਰ ਕਲਰਕ ਦੀ ਉਸ ਨਾਲ ਕੋਈ ਬਹਿਸ ਨਹੀਂ ਹੋਈ। ਜਾਂਚ ਸਾਹਮਣੇ ਆਇਆ ਕਿ ਲੁੱਟ ਦੀ ਕੋਸ਼ਿਸ਼ ਦੌਰਾਨ ਲੁਟੇਰੇ ਨੇ ਪਰਮਵੀਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਲਦੀ ਹੀ ਜੱਜ ਦੇ ਸਾਹਮਣੇ ਪੇਸ਼ ਕੀਤਾ।

ਇਸ ਸਮੇਂ ਦੋਸ਼ੀ ਕ੍ਰਿਸ ਕੋਪਲੈਂਡ ਜੇਲ੍ਹ ਬੰਦ ਵਿੱਚ ਹੈ। ਪੁਲਿਸ ਦੇ ਅਨੁਸਾਰ ਕਾਤਲ ਕ੍ਰਿਸ ਕੋਪਲੈਂਡ ਦਾ ਅਪਰਾਧਿਕ ਇਤਿਹਾਸ ਵੀ ਹੈ। ਉਸ ‘ਤੇ ਪਹਿਲਾਂ ਵੀ ਕਈ ਚੋਰੀਆਂ ਦੇ ਦੋਸ਼ ਸਨ। ਮ੍ਰਿਤਕ ਪਰਮਵੀਰ ਸਿੰਘ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪਈ ਦਾ ਦੱਸਿਆ ਜਾ ਰਿਹਾ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।