ਤਰਨ ਤਾਰਨ, 17 ਜੂਨ 2023: ਕੈਨੇਡਾ (Canada) ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਸੱਤ ਮਹੀਨੇ ਪਹਿਲਾਂ ਪਤਨੀ ਨਾਲ ਕੈਨੇਡਾ ਗਏ ਨੌਜਵਾਨ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਨਵਜੋਤ ਸਿੰਘ ਸੱਤ ਮਹੀਨੇ ਪਹਿਲਾਂ ਪਤਨੀ ਰਮਨਦੀਪ ਕੌਰ ਨਾਲ ਕੈਨੇਡਾ ਗਿਆ ਸੀ।
ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨਵਜੋਤ ਸਿੰਘ ਨੇ ਆਪਣੀ ਭੈਣ ਕਮਲਜੀਤ ਕੌਰ ਨੂੰ ਫੋਨ ਕਰਕੇ ਪਰਿਵਾਰ ਦਾ ਹਾਲ ਚਾਲ ਜਾਣਿਆ। ਕਮਲਜੀਤ ਨਾਲ ਫੋਨ ‘ਤੇ ਗੱਲ ਕਰਦਿਆਂ ਨਵਜੋਤ ਨੇ ਕਿਹਾ ਕਿ ਉਹ ਹੁਣ ਇਸ਼ਨਾਨ ਕਰਨ ਜਾ ਰਿਹਾ ਹੈ। ਨਵਜੋਤ ਕਰੀਬ 15 ਮਿੰਟ ਤੱਕ ਵਾਸ਼ਰੂਮ ਤੋਂ ਬਾਹਰ ਨਹੀਂ ਆਇਆ, ਬਾਅਦ ‘ਚ ਪਤਾ ਲਗਾ ਨਵਜੋਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ |