Site icon TheUnmute.com

ਨਗਰ ਕੀਰਤਨ ਦੌਰਾਨ ਪ੍ਰਸ਼ਾਦ ਵੰਡ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ

Nagar Kirtan

ਗੁਰਦਾਸਪੁਰ, 27 ਨਵੰਬਰ, 2023: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਨਗਰ ਕੀਰਤਨ (Nagar Kirtan) ਦੌਰਾਨ ਪਾਲਕੀ ਸਾਹਿਬ ਵਾਲੀ ਟਰਾਲੀ ‘ਤੇ ਬਿਜਲੀ ਦੀ ਤਾਰ ਡਿੱਗਣ ਨਾਲ ਅਚਾਨਕ ਕਰੰਟ ਆਉਣ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਵਿੰਦਰ ਸਿੰਘ ਦਾ 23 ਸਾਲਾ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ |

ਬਿਕਰਮਜੀਤ ਟਰਾਲੀ ਦੇ ਨਾਲ ਨਾਲ ਨੰਗੇ ਪੈਰ ਪੈਦਲ ਚੱਲਦਾ ਹੋਇਆ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਸੀ, ਇਸੇ ਦੌਰਾਨ ਉਸਨੂੰ ਕਰੰਟ ਲੱਗਾ | ਟਰਾਲੀ ਉੱਪਰ ਬੈਠੇ ਕੁਝ ਨੌਜਵਾਨ ਸੇਵਾਦਾਰਾਂ ਨੂੰ ਵੀ ਝਟਕਾ ਲੱਗਾ ਪਰ ਉਹਨਾਂ ਦਾ ਬਚਾਅ ਹੋ ਗਿਆ | ਇਸ ਉਪਰੰਤ ਸੇਵਾਦਾਰਾਂ ਅਤੇ ਸਥਾਨਕ ਲੋਕਾਂ ਨੇ ਬਿਕਰਮਜੀਤ ਸਿੰਘ ਨੂੰ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ | ਇਸ ਦਰਦਨਾਕ ਹਾਦਸੇ ਨੂੰ ਲੈ ਕੇ ਪੂਰੇ ਇਲਾਕੇ ‘ਚ ਮਾਹੌਲ ਗ਼ਮਗੀਨ ਹੈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਰਿਵਾਰ ਦਾ ਇਕਲੌਤਾ ਪੁੱਤ ਸੀ ਅਤੇ ਪਰਿਵਾਰ ਵੀ ਗੁਰਸਿੱਖ ਹੈ |

ਪਿੰਡ ਵਾਸੀਆਂ ਨੇ ਦੱਸਿਆ ਕਿ ਬਿਕਰਮ ਵੀ ਗੁਰੂ ਘਰ ‘ਚ ਬਹੁਤ ਸੇਵਾ ਕਰਦਾ ਸੀ ਅਤੇ ਅੱਜ ਵੀ ਉਹ ਸੇਵਾ ਦੇ ਤੌਰ ‘ਤੇ ਇਹ ਨਗਰ ਕੀਰਤਨ (Nagar Kirtan) ‘ਚ ਪਾਲਕੀ ਸਾਹਿਬ ਦੀ ਟਰਾਲੀ ਤੇ ਹੱਥ ਰੱਖ ਕੇ ਨਾਲ ਚੱਲ ਰਿਹਾ ਸੀ ਜਦੋਂ ਕਰੰਟ ਪਿਆ ਤੇ ਇਸਦਾ ਹੱਥ ਟਰਾਲੀ ਨਾਲ ਹੋਣ ਕਰਕੇ ਇਸਦੀ ਮੌਕੇ ‘ਤੇ ਹੀ ਮੋਤ ਹੋ ਗਈ |

Exit mobile version