Amritsar

ਵਿਰਾਸਤੀ ਮਾਰਗ ‘ਤੇ ਟੂਰਿਸਟ ਨੂੰ ਕੁੜੀ ਦਾ ਆਫ਼ਰ ਦੇਣ ਵਾਲਾ ਨੌਜਵਾਨ ਪੁਲਿਸ ਵਲੋਂ ਗ੍ਰਿਫਤਾਰ

ਅੰਮ੍ਰਿਤਸਰ 27 ਦਸੰਬਰ 2022: ਦੇਸ਼-ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ | ਵਿਰਾਸਤੀ ਮਾਰਗ ‘ਤੇ ਬਹੁਤ ਸਾਰੇ ਟੂਰਿਸਟ ਗਾਈਡ ਸ਼ਰਧਾਲੂਆਂ ਨੂੰ ਪੁੱਛ ਕੇ ਉਨ੍ਹਾਂ ਨੂੰ ਕਮਰੇ ਮੁਹੱਈਆ ਕਰਵਾ ਕੇ ਦਿੰਦੇ ਹਨ ਅਤੇ ਹੋਟਲਾਂ ਤੋਂ ਇਹ ਟੂਰਿਸਟ ਗਾਈਡ ਕਮਿਸ਼ਨ ਲੈਂਦੇ ਹਨ ਅਤੇ ਬੀਤੇ ਦਿਨ ਇਕ ਨੌਜਵਾਨ ਵੱਲੋਂ ਇਕ ਟੂਰਿਸਟ ਨੂੰ ਰਾਤ ਰੁਕਣ ਲਈ ਕਮਰਾ ਅਤੇ ਲੜਕੀ ਦੀ ਆਫ਼ਰ ਦਿੰਦੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |

ਇਸਤੋਂ ਬਾਅਦ ਸਵੇਰੇ ਤੋ ਹੀ ਸਿੱਖ ਜਥੇਬੰਦੀਆਂ ਵੱਲੋਂ ਵੀ ਹੋਟਲ ਮਾਲਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਪੁਲਿਸ ਵੱਲੋਂ ਇਸ ਮਾਮਲੇ ‘ਚ ਹੁਣ ਉਕਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਇੱਕ ਟੂਰਿਸਟ ਨੂੰ ਲੜਕੀ ਮੁਹੱਈਆ ਕਰਵਾਉਣ ਲਈ ਬੋਲ ਰਿਹਾ ਸੀ ਇਸ ਮਾਮਲੇ ਦੇ ਵਿਚ ਪੁਲਿਸ ਅਧਿਕਾਰੀ ਸ਼ਿਵਦਰਸ਼ਨ ਸਿੰਘ (ਥਾਣਾ ਬੀ ਡਵੀਜ਼ਨ ਥਾਣਾ ਮੁਖੀ) ਨੇ ਦੱਸਿਆ ਕਿ ਲੜਕੇ ਦੀ ਪਹਿਚਾਣ ਕਰਕੇ ਉਸ ਲੜਕੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਹੁਣ ਉਸ ਲੜਕੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਹੋਟਲਾਂ ਦੇ ਲਈ ਕੰਮ ਕਰਦਾ ਸੀ, ਓਹਨਾ ਕਿਹਾ ਕਿ ਇਸ ਲੜਕੇ ਦੇ ਨਾਲ ਜੇਕਰ ਕੋਈ ਹੋਟਲ ਮਾਲਕ ਵੀ ਸ਼ਾਮਲ ਹੋਏ ਤਾਂ ਉਨ੍ਹਾਂ ਤੇ ਓਹਨਾ ਤੇ ਵੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਦੇ ਹੋਟਲ ਵੀ ਸੀਲ ਕੀਤੇ ਜਾਣਗੇ |

ਇਸ ਸਬੰਧ ਦੇ ਵਿੱਚ ਉਕਤ ਮੁਲਜ਼ਮ ਦੀ ਮਾਤਾ ਵੀ ਮੀਡੀਆ ਸਾਹਮਣੇ ਆਈ ਅਤੇ ਉਸਨੇ ਕਿਹਾ ਕਿ ਉਹ ਅੱਜ ਤੱਕ ਉਸ ਦੇ ਪੁੱਤਰ ਵੱਲੋਂ ਅਜਿਹੇ ਅਲਫਾਜ਼ ਨਹੀਂ ਬੋਲੇ ਅਤੇ ਪੂਰਾ ਪਰਿਵਾਰ ਇਸ ਗਲ ਤੋਂ ਪਰੇਸ਼ਾਨ ਹੈ ਕਿ ਉਹਨਾਂ ਦੇ ਪੁੱਤਰ ਨੇ ਅਜਿਹੇ ਅਲਫਾਜ ਇਸ ਤਰ੍ਹਾਂ ਬੋਲ ਦਿੱਤੇ | ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਮੁੰਡੇ ਨੇ ਨਸ਼ੇ ਦੀ ਹਾਲਤ ਵਿਚ ਅਜਿਹਾ ਬੋਲਿਆ ਹੈ, ਜਿਸਦੀ ਗਲਤੀ ਦੀ ਅਸੀਂ ਪੂਰਾ ਪਰਿਵਾਰ ਮੁਆਫ਼ੀ ਮੰਗਦੇ ਹਾਂ |

Scroll to Top