Site icon TheUnmute.com

ਜਲੰਧਰ ‘ਚ ਨੌਜਵਾਨ ਦਾ ਗੋ.ਲੀ.ਆਂ ਮਾਰ ਕੀਤਾ ਕ.ਤ.ਲ

3 ਨਵੰਬਰ 2024: ਜਲੰਧਰ (jalandhar)  ‘ਚ ਸ਼ਰੇਆਮ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (murder)  ਕਰ ਦਿੱਤਾ ਗਿਆ ਹੈ, ਦੱਸ ਦੇਈਏ ਕਿ ਦੋ ਧਿਰਾਂ ਦੇ ਦੌਰਾਨ ਗੋਲੀਆਂ ਚੱਲਿਆ ਹਨ, ਉਥੇ ਹੀ ਦੱਸਿਆ ਜਾ ਰਿਹਾ ਹੀ ਕਿ ਇਕ ਧਿਰ ਦੇ ਦੋ ਲੋਕ ਨੂੰ ਗੋਲੀਆਂ ਲੱਗਿਆ ਹਨ, ਉਥੇ ਹੀ ਰੇਸ਼ਪ ਨਾਮ ਦੇ ਨੌਜਵਾਨ ਨੇ ਹਸਪਤਾਲ (hospital) ਦੇ ਵਿਚ ਆਪਣਾ ਦਮ ਤੋੜ ਦਿੱਤਾ ਹੈ|

 

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਅਜੇ ਰਿਹਾ ਹੈ ਕਿ ਪੁਲਿਸ ਦੇ ਵਲੋਂ ਇਸ ਮਾਮਲੇ ਦੀ ਅਗਲੇਰੀ ਅਜਨਚ ਸ਼ੁਰੂ ਕਰ ਦਿੱਤੀ ਗਈ ਹੀ, ਪੁਲਿਸ ਵਲੋਂ ਮੁਲਜ਼ਮ ਮਨੂੰ ਕਪੂਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ| ਦਰਅਸਲ ਦੀਵਾਲੀ ਦੀ ਰਾਤ ਛੋਟੀ ਜਿਹੀ ਗੱਲ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਸੀ|

 

ਪ੍ਰਾਪਤ ਜਾਣਕਾਰੀ ਅਨੁਸਾਰ ਜੂਏ ਦੀ ਰਕਮ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਬਹਿਸ ਵੀ ਹੋਈ। ਸ਼ਨੀਵਾਰ ਨੂੰ ਬਾਦਸ਼ਾਹ, ਈਸ਼ੂ ਅਤੇ ਉਸ ਦੇ ਸਾਥੀ ਢਾਹਾਂ ਮੁਹੱਲੇ ਵੱਲ ਗਏ ਸਨ। ਜਿੱਥੇ ਮਨੂ ਕਪੂਰ ਅਤੇ ਉਸ ਦੇ ਸਾਥੀਆਂ ਨੇ ਦੇਸੀ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਟੀਮ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੀ ਸੀ।

ਮਨੂ ਕਪੂਰ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ‘ਤੇ ਮਨੂ ਕਪੂਰ ਦੇ ਨਾਲ ਉਸ ਦੇ ਪਿਤਾ ਮਾਨਵ, ਜੀਜਾ, ਕਰਨ ਕਪੂਰ ਅਤੇ ਮਨੂ ਦੇ ਪਿਤਾ ਮੌਜੂਦ ਸਨ।

ਸਾਜਨ ਨੇ ਹੀ ਪਿਸਤੌਲ ਮਨੂ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਮਨੂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਾ ਹੈ ਕਿ ਮਨੂ ਦੇ ਪਿਤਾ ਨੇ ਆਪਣੇ ਬੇਟੇ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਇਲਾਕੇ ‘ਚ ਕੁਝ ਨੌਜਵਾਨ ਆਏ ਹਨ ਅਤੇ ਉਸ ਦੀ ਭਾਲ ਕਰ ਰਹੇ ਹਨ। ਜਿਸ ਤੋਂ ਬਾਅਦ ਮਨੂ ਆਪਣੇ ਸਾਥੀਆਂ ਸਮੇਤ ਖਿੰਗੜਾ ਗੇਟ ‘ਤੇ ਪਹੁੰਚ ਗਿਆ।

ਮ੍ਰਿਤਕ ਬਾਦਸ਼ਾਹ ਦੇ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਸੜਕ ਜਾਮ ਕਰਕੇ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।

 

Exit mobile version