July 7, 2024 2:48 pm
Amritsar

ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅੰਮ੍ਰਿਤਸਰ 08 ਸਤੰਬਰ 2022: ਅੰਮ੍ਰਿਤਸਰ (Amritsar) ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਨੌਜਵਾਨ ਦਾ ਦੋ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੀ ਗਈ | ਸੀਸੀਟੀਵੀ ਵੀਡੀਓ ਵਿਚ ਦੋ ਨਿਹੰਗ ਸਿੰਘ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ |ਇਸ ਤੋਂ ਪਹਿਲਾਂ ਨੌਜਵਾਨ ਅਤੇ ਨਿਹੰਗ ਸਿੰਘ ਵਿਚਾਲੇ ਬਹਿਸ ਹੋਈ | ਬਹਿਸ ਇੰਨੀ ਵਧ ਗਈ ਕਿ ਦੋਵੇਂ ਨਿਹੰਗ ਸਿੰਘਾਂ ਨੇ ਨੌਜਵਾਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਜਿਸਦੇ ਚੱਲਦੇ ਬਾਅਦ ‘ਚ ਨੌਜਵਾਨ ਦੀ ਮੌਤ ਹੋ ਗਈ |

ਮ੍ਰਿਤਕ ਨੌਜਵਾਨ ਦੀ ਪਛਾਣ ਹਰਮਨਜੀਤ ਸਿੰਘ ਵਾਸੀ ਪਿੰਡ ਚਾਟੀਵਿੰਡ ਵਜੋਂ ਹੋਈ ਹੈ | ਇਸ ਸੰਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਹਰਮਨਜੀਤ ਨੂੰ ਫੋਨ ਕਰਕੇ ਕਿਸੇ ਵਿਅਕਤੀ ਵੱਲੋਂ ਬੁਲਾਇਆ ਗਿਆ ਸੀ ਅਤੇ ਜਦੋਂ ਰਾਤ ਉਹ ਘਰ ਨਾ ਆਇਆ ਤਾਂ ਸਵੇਰੇ ਉਨ੍ਹਾਂ ਵੱਲੋਂ ਹਰਮਨਜੀਤ ਨੂੰ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਹਰਮਨਜੀਤ ਸਿੰਘ ਦਾ ਕਿਸੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਹੈ |

ਉਨ੍ਹਾਂ ਇਸ ਮਾਮਲੇ ‘ਚ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਅਤੇ ਕਿਹਾ ਕਿ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਆਖ਼ਿਰ ਹਰਮਨਜੀਤ ਸਿੰਘ ਦਾ ਕਤਲ ਕਿਉਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰਮਨਜੀਤ ਸਿੰਘ ਦੀ ਕਿਸੇ ਨਾਲ ਵੀ ਕੋਈ ਲਾਗਤਬਾਜ਼ੀ ਵੀ ਨਹੀਂ ਸੀ ਅਤੇ ਉਹ ਕੁਝ ਹੀ ਦਿਨਾਂ ਤਕ ਵਿਦੇਸ਼ ਜਾਣ ਵਾਲਾ ਸੀ

ਦੂਜੇ ਪਾਸੇ ਇਸ ਮਾਮਲੇ ਚ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਗੌਡਗਿਫਟ ਹੋਟਲ ਦੇ ਸਾਹਮਣੇ ਇੱਕ ਨੌਜਵਾਨ ਦਾ ਕਤਲ ਹੋਇਆ | ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |