Site icon TheUnmute.com

ਨੈਸ਼ਨਲ ਹਾਈਵੇ ‘ਤੇ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, ਇੱਕ ਨੌਜਵਾਨ ਜ਼ਖ਼ਮੀ

Accident

ਚੰਡੀਗੜ੍ਹ, 15 ਫਰਵਰੀ 2023: ਪੰਜਾਬ ਦੇ ਨਵਾਂਸ਼ਹਿਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਇਕ ਕਾਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ (Accident) ਵਾਪਰਿਆ ਹੈ। ਇਹ ਹਾਦਸਾ ਹਾਈਵੇਅ ’ਤੇ ਪਿੰਡ ਕਹਿਮਾ ਦੇ ਬੱਸ ਅੱਡੇ ਨੇੜੇ ਵਾਪਰਿਆ। ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਕਾਰ ਦਾ ਟਾਇਰ ਅਚਾਨਕ ਫਟ ਗਿਆ ਅਤੇ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਹਵਾ ‘ਚ ਉਛਲ ਕੇ ਹਾਈਵੇ ‘ਤੇ ਜਾ ਡਿੱਗੀ ਅਤੇ ਪਲਟ ਗਈ। ਹਾਦਸੇ ਵਿੱਚ ਅੰਮ੍ਰਿਤਸਰ ਜਾ ਰਿਹਾ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।

ਹਾਈਵੇਅ ‘ਤੇ ਕਾਰ ਪਲਟਣ ਤੋਂ ਬਾਅਦ ਲੋਕਾਂ ਨੇ ਤੁਰੰਤ ਮੌਕੇ ‘ਤੇ ਐਂਬੂਲੈਂਸ ਬੁਲਾਈ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਚਸ਼ਮਦੀਦਾਂ ਅਨੁਸਾਰ ਨੌਜਵਾਨ, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਉਕਤ ਨੌਜਵਾਨ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

Exit mobile version