ਸੰਗਰੂਰ 24 ਨਵੰਬਰ 2022: ਜ਼ਿਲ੍ਹਾ ਸੰਗਰੂਰ (Sangrur) ਦੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ 27 ਸਾਲਾ ਨੌਜਵਾਨ ਦੀਪਇੰਦਰ ਸਿੰਘ ਉਰਫ ਰੂਬੀ ਦੀ ਕੈਨੇਡਾ ਦੇ ਵਿਨੀਪੈਗ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਦੀਪਇੰਦਰ ਵਿਨੀਪੈਗ ‘ਚ ਇੱਕ ਟਰਾਲੇ ਵਿਚ ਬੈਠ ਕੇ ਕੀਤਾ ਜਾ ਰਿਹਾ ਸੀ, ਇਸ ਦੌਰਾਨ ਸੜਕ ‘ਤੇ ਭਾਰੀ ਬਰਫ਼ ਅਤੇ ਧੁੰਦ ਹੋਣ ਕਾਰਨ ਗੱਡੀ ਦਾ ਸੰਤੁਲਨ ਬਿਗੜ ਗਿਆ, ਜਿਸ ਕਾਰਨ ਟਰਾਲਾ ਡਵਾਇਡਰ ਵਿੱਚ ਜਾਂ ਵੱਜਾ |
ਦੀਪਇੰਦਰ ਦੇ ਰਿਸ਼ਤੇਦਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਇੰਦਰ ਅੱਠ ਮਹੀਨੇ ਪਹਿਲਾਂ ਹੀ ਆਪਣੇ ਪਿੰਡੋਂ ਪੀਆਰ ਲੜਕੀ ਨਾਲ ਵਿਆਹ ਕਰਵਾ ਕੇ ਗਿਆ ਸੀ | ਇਸ ਮੌਕੇ ਪਿੰਡ ਦੇ ਲੋਕਾਂ ਨੇ ਦੀਪਇੰਦਰ ਦੀ ਸ਼ਖ਼ਸੀਅਤ ਬਾਰੇ ਵੀ ਦੱਸਿਆ ਅਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਨੋਜਵਾਨ ਦੇ ਜਾਣ ਨਾਲ ਪਿੰਡ ਅੰਦਰ ਸੋਗ ਦੀ ਲਹਿਰ ਹੈ ਅਤੇ ਦੀਪਇੰਦਰ ਦਾ ਸਾਰਾ ਪਰਿਵਾਰ ਸਦਮੇ ਵਿਚ ਹੈ |
ਉਨ੍ਹਾਂ ਕਿਹਾ ਕਿ ਅਜੇ ਇਹ ਨਹੀਂ ਪਤਾ ਕਿ ਦੀਪਇੰਦਰ ਦੀ ਮ੍ਰਿਤਕ ਦੇਹ ਕਦੋਂ ਤੱਕ ਪਿੰਡ ਪਹੁੰਚੇਗੀ ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਦੀਪਇੰਦਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ ਭੇਜੀ ਜਾਵੇ ਤਾਂ ਜ਼ੋ ਉਸ ਦਾ ਅੰਤਿਮ ਸਸਕਾਰ ਪਰਿਵਾਰ ਵਾਲੇ ਪਿੰਡ ਅੰਦਰ ਕਰ ਸਕਣ | ਇਸ ਮੌਕੇ ਪਿੰਡ ਦੇ ਨੌਜਵਾਨ ਨੇ ਭਰੇ ਮਨ ਨਾਲ ਕਿਹਾ ਕਿ ਦੀਪਇੰਦਰ ਹਰ ਪ੍ਰੋਗਰਾਮ ਵਿੱਚ ਹਿੱਸਾ ਲੈਂਦਾ ਸੀ ਇਸ ਲਈ ਪਿੰਡ ਅੰਦਰ ਹੋਣ ਵਾਲੇ ਸਾਰੇ ਟੂਰਨਾਮੈਂਟ ਵੀ ਰੱਦ ਕਰ ਦਿੱਤੇ ਹਨ |