Bathinda

ਬਠਿੰਡਾ ਵਿਖੇ ਗਣਪਤੀ ਵਿਸਰਜਨ ਦੌਰਾਨ ਨਹਿਰ ‘ਚ ਡੁੱਬਿਆ ਨੌਜਵਾਨ, ਗੋਤਾਖੋਰਾਂ ਵਲੋਂ ਭਾਲ ਜਾਰੀ

ਚੰਡੀਗੜ੍ਹ 09 ਸਤੰਬਰ 2022: ਬਠਿੰਡਾ (Bathinda) ਵਿਖੇ ਗਣਪਤੀ ਵਿਸਰਜਨ ਦੌਰਾਨ ਸਰਹਿੰਦ ਨਹਿਰ ‘ਚ ਇੱਕ ਨੌਜਵਾਨ ਦੀ ਡੁੱਬਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਂ ਉਦੈ (19 ਸਾਲ ) ਦੱਸਿਆ ਜਾ ਰਿਹਾ ਹੈ | ਇਸਦੇ ਨਾਲ ਹੀ ਉਦੈ ਦੀ ਸਮਾਜਿਕ ਸੰਸਥਾਵਾਂ ਅਤੇ ਰਾਹਗੀਰਾਂ ਦੇ ਸਹਿਯੋਗ ਨਾਲ ਨਹਿਰ ‘ਚ ਭਾਲ ਕੀਤੀ ਜਾ ਰਹੀ ਹੈ |

ਇਸ ਦੌਰਾਨ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਨੇ ਦੱਸਿਆ ਕਿ ਗਣਪਤੀ ਵਿਸਰਜਨ ਦੌਰਾਨ ਦੋ ਲੜਕੇ ਨਹਿਰ ‘ਚ ਡੁੱਬੇ ਸਨ ਜਿਨ੍ਹਾਂ ਵਿੱਚੋ ਇੱਕ ਨੂੰ ਕੱਢ ਲਿਆ ਗਿਆ ਹੈ ਜਦਕਿ ਉਦੈ ਨਾਂ ਦੇ ਨੌਜਵਾਨ ਦੀ ਗੋਤਾਖੋਰਾਂ ਦੀ ਟੀਮ ਵਲੋਂ ਭਾਲ ਜਾਰੀ ਹੈ |

Scroll to Top