July 5, 2024 3:34 pm
Batala

ਬਟਾਲਾ ਨਜਦੀਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ, ਇੱਕ ਮਹਿਲਾ ਦੀ ਮੌਤ

ਅੰਮ੍ਰਿਤਸਰ 29 ਨਵੰਬਰ 2022: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਬਟਾਲਾ (Batala) ਨਜਦੀਕ ਪੁਲਿਸ ਚੌਂਕੀ ਦੇ ਸਾਹਮਣੇ ਬੀਤੀ ਦੇਰ ਸ਼ਾਮ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ | ਅਚਾਨਕ ਬਟਾਲਾ ਦੇ ਨਜ਼ਦੀਕ ਹੀ ਮੈਰਿਜ ਪੈਲਸ ਵਿਚੋਂ ਨਿਕਲੀ ਤੇਜ਼ ਰਫਤਾਰ ਇਨੋਵਾ ਗੱਡੀ ਅਤੇ ਐਕਟਿਵਾ ਵਿਚਾਲੇ ਟੱਕਰ ਹੋ ਗਈ | ਐਕਟਿਵਾ ‘ਤੇ ਸਵਾਰ ਮਾਂ ਅਤੇ ਧੀ ਦੀ ਸਵਾਰ ਸਨ ਜਿਨ੍ਹਾਂ ਵਿੱਚ ਮਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਨੂੰ ਸੱਟਾਂ ਲੱਗੀਆਂ ਹਨ | ਦੋਵੇਂ ਮਾਂ-ਧੀ ਬਟਾਲਾ ਦੀ ਰਹਿਣ ਵਾਲੀਆਂ ਹਨ, ਦੋਵੇਂ ਅੰਮ੍ਰਿਤਸਰ ਤੋਂ ਆਪਣੀ ਐਕਟਿਵਾ ਤੇ ਸਵਾਰ ਬਟਾਲਾ ਵਾਪਸ ਆ ਰਹੀਆਂ ਸਨ |

ਇਸ ਹਾਦਸੇ ਨੂੰ ਅੰਜਾਮ ਦੇਣ ਵਾਲੀ ਇਨੋਵਾ ਗੱਡੀ ਮੌਕੇ ਤੋਂ ਫ਼ਰਾਰ ਹੋ ਗਈ | ਪੁਲਿਸ ਵਲੋਂ ਸੀਸੀਟੀਵੀ ਫੋਟੇਜ ਖੰਗਾਲੀ ਜਾ ਰਹੀ ਹੈ, ਪੁਲਿਸ ਨੇ ਗੱਡੀ ਵਾਲੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ | ਮ੍ਰਿਤਕ ਕੁਲਵਿੰਦਰ ਕੌਰ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ |

ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਆਪਣੇ ਘਰ ਦਾ ਖਰਚ ਚਲਾਉਣ ਲਈ ਘਰ ‘ਚ ਕਮਾਉਣ ਵਾਲੀ ਇਕੱਲੀ ਕੁਲਵਿੰਦਰ ਕੌਰ ਹੀ ਸੀ ਅਤੇ ਉਹ ਸਾਲਾਂ ਤੋਂ ਇਕ ਨਿੱਜੀ ਸਕੂਲ ‘ਚ ਨੌਕਰੀ ਕਰਦੀ ਸੀ | ਹਾਦਸੇ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਸਦਮੇ ਵਿੱਚ ਹੈ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ |

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਕੁਮਾਰ ਨੇ ਦੱਸਿਆ ਕਿ ਬਟਾਲਾ ਦੀ ਸਿੰਬਲ ਚੋਕ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੂੰ ਜਦੋਂ ਐਮਬੂਲੈਂਸ ਰਾਹੀਂ ਇਲਾਜ ਲਈ ਪਹੁੰਚੀ ਤਾਂ ਉਹ ਮ੍ਰਿਤਕ ਸੀ ਅਤੇ ਉੱਥੇ ਹੀ ਪੁਲਿਸ ਚੋਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਰਿਸੋਰਟ ਤੋਂ ਬਾਹਰ ਆਈ ਤੇਜ਼ ਰਫਤਾਰ ਗੱਡੀ ਇਨੋਵਾ ਵਲੋਂ ਐਕਟਿਵਾ ਤੋਂ ਟੱਕਰ ਮਾਰੀ ਗਈ ਅਤੇ ਗੱਡੀ ਮੌਕੇ ਤੋਂ ਫ਼ਰਾਰ ਹੋ ਗਈ|

ਕੁਲਵਿੰਦਰ ਕੌਰ ਜੋ ਐਕਟਿਵਾ ਚਲਾ ਰਹੀ ਸੀ ਦੇ ਸਿਰ ‘ਚ ਸੱਟ ਵੱਜਣ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦੇ ਨਾਲ ਸਵਾਰ ਉਸਦੀ ਧੀ ਦਾ ਬਚਾਅ ਰਿਹਾ | ਜਦਕਿ ਪੁਲਿਸ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸਦੀ ਪੁਲਿਸ ਚੋਕੀ ਦੇ ਸਾਮਣੇ ਵਾਪਰਿਆ ਹੈ ਅਤੇ ਉਹਨਾਂ ਵਲੋਂ ਸੀਸੀਟੀਵੀ ਫੋਟੈਜ ਖੰਗਾਲੀ ਜਾ ਰਹੀ ਹੈ ਅਤੇ ਉਹ ਗੱਡੀ ਦੀ ਪਹਿਚਾਣ ਕਰਨ ‘ਚ ਜੁਟੇ ਹਨ |