July 2, 2024 9:57 pm
sonu sood

ਸੋਨੂੰ ਸੂਦ ਅਤੇ ਮਾਲਵੀਕਾ ਸੂਦ ਵੱਲੋ ਕੀਤਾ ਗਿਆ ਬਿਰਧ ਆਸ਼ਰਮ ਦਾ ਦੌਰਾ

ਮੋਗਾ 8 ਦਸੰਬਰ 2021 : ਅੱਜ ਮੋਗਾ ਦੇ ਬਾਰਿਧ ਆਸ਼ਰਮ ਦਾ ਸੋਨੂੰ ਸੂਦ (sonu sood) ਅਤੇ ਮਾਲਵੀਕਾ ਸੂਦ (Malvika Sood) ਵਲੋਂ ਦੌਰਾ ਕੀਤਾ ਗਿਆ ਅਤੇ ਜੋ ਪਿਛਲੇ ਦਿਨੀ ਮਾਲਵੀਕਾ ਵੱਲੋ ਐਲ ਸੀ ਡੀ ਦੇਣ ਦਾ ਵਾਧਾ ਕੀਤਾ ਗਿਆ ਸੀ ਉਸ ਨੂੰ ਅੱਜ ਪੁਰਾ ਕੀਤਾ ।
ਜਾਣਕਾਰੀ ਦਿੰਦੇ ਹੋਏ ਮਾਲਵੀਕਾ ਸੂਦ (Malvika Sood) ਨੇ ਕਿਹਾ ਉਹ ਅੱਜ ਬਾਰਿਧ ਆਸ਼ਰਮ ਆਏ ਹਨ ਅਤੇ ਉਹ ਅਕਸਰ ਆਸ਼ਰਮ ਵਿੱਚ ਆਉਂਦੇ ਰਹਿੰਦੇ ਹਨ ਅਸੀਂ ਹਮੇਸ਼ਾਂ ਹੀ ਜਰੂਰਮੰਦ ਵਿਅਕਤੀਆਂ ਦੀ ਮਦਦ ਕਰਦੇ ਰਹਿੰਦੇ ਹਨ ਅਤੇ ਅਗੇ ਵੀ ਕਰਦੇ ਰਹਿਣਗੇ,
ਸੋਨੂੰ ਸੂਦ (sonu sood) ਨੇ ਕਿਹਾ ਕਿ ਉਹ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਤਿਆਰ ਹਨ ਅਤੇ ਜੋ ਬਜ਼ੁਰਗ ਬੇਹਸਰਾ ਹਨ ਉਹਨਾ ਦੀ ਮਦਦ ਕਰਦੇ ਰਹਿਣਗੇ ਅਤੇ ਉਹ ਉਹਨਾਂ ਦੇ ਬੇਟੇ ਅਤੇ ਮਾਲਵੀਕਾ ਬੇਟੀ ਦੇ ਤੋਰ ਤੇ ਨਾਲ ਰਹਿਣਗੇ ਅਤੇ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ,
ਓਥੇ ਹੀ ਜਾਣਕਾਰੀ ਦਿੰਦੇ ਕਿਹਾ ਕਿ ਉਹ ਸਮਾਜ ਸੇਵਾ ਕਰਦੇ ਹਨ ਅਤੇ ਜੋ ਰਾਜਨੀਤੀ ਪਾਰਟੀ ਹੈ ਓਹਨਾ ਦਾ ਨਾਮ ਬਦਲ ਕੇ ਸਮਾਜ ਸੇਵਾ ਰੱਖਣਾ ਚਾਹੀਦਾ ਹੈ ਅਤੇ ਓਹਨਾ ਨੇ ਕਿਹਾ ਕਿ ਉਹਨਾਂ ਦੀ ਭੈਣ ਚੁਣਾਵ ਲੜੇਗੀ ਉਹਨਾਂ ਨੂੰ ਕਾਫੀ ਵੱਡੇ ਵੱਡੇ ਓਹਦੇ ਦੀਆਂ ਪੇਸ਼ਕਸ਼ ਆਈਆ ਹਨ ਪ੍ਰੰਤੂ ਉਹ ਹਜੇ ਚੁਣਾਵ ਨਹੀਂ ਲੜਨਗੇ ਜਲਦੀ ਹੀ ਮਾਲਵੀਕਾ ਦੀ ਪਾਰਟੀ ਦਾਂ ਐਲਾਨ ਕੀਤਾ ਜਾਵੇਗਾ,