Site icon TheUnmute.com

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਵੱਲੋਂ ਫਾਜਲਿਕਾ ਦਾ ਦੌਰਾ

Fazlika

ਫਾਜ਼ਿਲਕਾ, 21 ਮਾਰਚ 2024: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਅਰਚਨਾ ਪੁਰੀ ਅੱਜ ਫਾਜਿਲਕਾ (Fazlika) ਸੈਸ਼ਨ ਡਿਵੀਜਨ ਦੀਆਂ ਅਦਾਲਤਾਂ ਦੇ ਸਲਾਨਾ ਨਿਰੀਖਣ ਲਈ ਫਾਜ਼ਿਲਕਾ ਪਹੁੰਚੇ। ਇੱਥੇ ਪਹੁੰਚਣ ਤੇ ਉਨ੍ਹਾਂ ਦਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਸਵਾਗਤ ਕੀਤਾ।

ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਅਰਚਨਾ ਪੁਰੀ ਨੇ ਇਸ ਦੌਰਾਨ ਜ਼ਿਲ੍ਹਾ ਕੋਰਟ ਕੰਪਲੈਕਸ ਵਿਚ ਸਥਿਤ ਵੱਖ ਵੱਖ ਆਦਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦੌਰਾਨ ਜਿ਼ਲ੍ਹਾ ਬਾਰ ਐਸੋਸੀਏਸ਼ਨ ਦੇ ਨੁੰਮਾਦਿਆਂ ਨਾਲ ਵੀ ਬੈਠਕ ਕੀਤੀ।

ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਰਚਨਾ ਪੁਰੀ ਨੇ ਕਿਹਾ ਕਿ ਨਿਆਂ ਵਿਵਸਥਾ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਲਈ ਯੋਗ ਉਪਰਾਲੇ ਕਰਨ ਤਾਂ ਜੋ ਸਭ ਨੂੰ ਨਿਆਂ ਦੇਣ ਦੀ ਅਵਧਾਰਨਾ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕ ਅਦਾਲਤਾਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਮਾਨਯੋਗ ਵਧੀਕ ਜ਼ਿਲ੍ਹਾ (Fazlika) ਅਤੇ ਸੈਸ਼ਨ ਜੱਜ ਜਗਮੋਹਨ ਸਿੰਘ ਸੰਘੇ, ਮੈਡਮ ਅਰਚਨਾ ਕੰਬੋਜ, ਵਿਸ਼ੇਸ਼, ਜਾਪਿੰਦਰ ਸਿੰਘ, ਮਾਨਯੋਗ ਸਿਵਲ ਜੱਜ ਸੀਨੀਅਰ ਡਿਵੀਜਨ ਟੀ.ਪੀ.ਐਸ ਰੰਧਾਵਾ, ਸੀਜੇਐਮ ਮੈਡਮ ਅਮਨਦੀਪ ਕੌਰ, ਸੀਜੇਐਮ-ਵ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ. ਅਮਨਦੀਪ ਸਿੰਘ, ਮਾਣਯੋਗ ਸਿਵਲ ਜੱਜ ਜੂਨੀਅਰ ਡਿਵੀਜਨ ਮੈਡਮ ਸੰਦੀਪ ਕੌਰ, ਪ੍ਰਵੀਨ ਸਿੰਘ ਆਦਿ ਵੀ ਹਾਜਰ ਸਨ।

Exit mobile version