Site icon TheUnmute.com

ਏ ਵੇਣੂ ਪ੍ਰਸਾਦ ਨੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਦਾ ਸੰਭਾਲ਼ਿਆ ਅਹੁਦਾ

ਏ ਵੇਣੂ ਪ੍ਰਸਾਦ

ਚੰਡੀਗੜ੍ਹ 14 ਮਾਰਚ 2022: ਅੱਜ ਸੋਮਵਾਰ ਨੂੰ IAS ਏ ਵੇਣੂ ਪ੍ਰਸਾਦ (A Venu Prasad) ਨੇ ਪੰਜਾਬ ਦੇ ਨਵੇਂ ਬਨਣ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ।ਤੁਹਾਨੂੰ ਦੱਸ ਦਈਏ ਕਿ ਏ ਵੇਣੂ ਪ੍ਰਸਾਦ ਸਾਲ 1991 ਦੇ ਬੈਂਚ ਦੇ IAS ਅਧਿਕਾਰੀ ਹਨ। ਉਹ (A Venu Prasad) ਹੁਸਨ ਲਾਲ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀਨੀਅਰ IAS ਅਧਿਕਾਰੀ ਏ ਵੇਣੂ ਪ੍ਰਸਾਦ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਹੁਣ ਤੱਕ ਵਧੀਕ ਮੁੱਖ ਸਕੱਤਰ, ਸੰਸਦੀ ਮਾਮਲੇ ਅਤੇ ਟੈਕਸੇਸ਼ਨ ਦੇ ਨਾਲ-ਨਾਲ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੀਐਮਡੀ ਦਾ ਵਾਧੂ ਚਾਰਜ ਸੰਭਾਲ ਰਹੇ ਸਨ।

Exit mobile version