Site icon TheUnmute.com

ਪਟਿਆਲਾ ‘ਚ ਦੋ ਸਾਲਾ ਮਾਸੂਮ ਬੱਚੇ ਦੀ ਪਾਣੀ ਦੀ ਬਾਲਟੀ ‘ਚ ਡੁੱਬਣ ਨਾਲ ਮੌਤ

Patiala

ਚੰਡੀਗੜ੍ਹ, 08 ਮਈ 2024: ਪਟਿਆਲਾ (Patiala) ਦੇ ਦੇਵੀਗੜ੍ਹ ਰੋਡ ‘ਤੇ ਪਿੰਡ ਪੰਜੇਟਾ ‘ਚ ਬਾਥਰੂਮ ‘ਚ ਰੱਖੀ ਪਾਣੀ ਦੀ ਬਾਲਟੀ ‘ਚ ਡੁੱਬਣ ਨਾਲ ਦੋ ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਜਦੋਂ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਘਰ ਖੇਡਦਾ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਬੱਚਾ ਘਰ ਦੇ ਬਾਥਰੂਮ ਵਿੱਚ ਰੱਖੀ ਪਾਣੀ ਦੀ ਬਾਲਟੀ ਵਿੱਚ ਮੂੰਹ ਦੇ ਭਰ ਡਿੱਗਿਆ ਪਿਆ ਸੀ।

ਇਸ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋ ਸਾਲਾ ਬੱਚੇ ਗੌਰਵ ਨੂੰ ਮ੍ਰਿਤਕ ਐਲਾਨ ਦਿੱਤਾ। ਗੌਰਵ ਦੀ ਮੌਤ ਤੋਂ ਬਾਅਦ ਪਰਿਵਾਰ ਫਿਲਹਾਲ ਸਦਮੇ ‘ਚ ਹੈ।

ਬਾਲ ਗੌਰਵ ਦੇ ਪਿਤਾ ਅਮਨਦੀਪ ਸਿੰਘ ਕਾਰ ਵਾਸ਼ ਦਾ ਕੰਮ ਕਰਦੇ ਹਨ। ਬੱਚੇ ਦੇ ਦਾਦਾ ਗੋਪਾਲ ਸਿੰਘ ਘਰ ਵਿੱਚ ਮਿੱਟੀ ਦੇ ਭਾਂਡੇ ਤਿਆਰ ਕਰਦੇ ਸਨ। ਹਰ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ ਗੋਪਾਲ ਸਿੰਘ ਅਤੇ ਉਸ ਦਾ ਪਰਿਵਾਰ ਵਰਾਂਡੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਹੇ ਸਨ।

Exit mobile version