TheUnmute.com

ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਲਹਿਰਾਗਾਗਾ ‘ਚ ਕੱਢਿਆ ਦਸਤਾਰ ਚੇਤਨਾ ਮਾਰਚ

ਲਹਿਰਾਗਾਗਾ 01 ਦਸੰਬਰ 2022: ਅੱਜ ਲਹਿਰਾਗਾਗਾ (Lehragaga) ਵਿਖੇ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਕੱਢਿਆ | ਇਸ ਚੇਤਨਾ ਮਾਰਚ ਨੂੰ ਹਰੀ ਝੰਡੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਲਹਿਰਾਗਾਗਾ ਦੇ ਕਰੀਬ 20 ਪਿੰਡਾਂ ‘ਚ ਦਸਤਾਰ ਚੇਤਨਾ ਮਾਰਚ ਕੱਢਿਆ ਜਾਵੇਗਾ | ਦਸਤਾਰ ਚੇਤਨਾ ਮਾਰਚ ਵਿੱਚ ਹਜ਼ਾਰਾਂ ਮੋਟਰਸਾਈਕਲ ਅਤੇ 300 ਦੇ ਕਰੀਬ ਵਾਹਨ ਮਾਰਚ ਕਰਨਗੇ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹੀਦ ਅਕਾਲੀ ਫੂਲਾ ਸਿੰਘ ਸਿੱਖ ਕੌਮ ਦੀ ਬਹੁਤ ਵੱਡੀ ਸ਼ਖਸੀਅਤ ਹਨ, ਉਨ੍ਹਾਂ ਨੇ ਸਿੱਖ ਕੌਮ ਲਈ ਜੋ ਸੇਵਾ ਨਿਭਾਈ ਹੈ ਉਸ ਨੂੰ ਯਾਦ ਕਰਦਿਆਂ ਸਮਾਗਮ ਕਰਵਾਏ ਜਾਣਗੇ । ਪਾਕਿਸਤਾਨ ਵਿੱਚ ਵੀ ਜੋ ਸ਼ਹੀਦ ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਸਥਾਨ ਹੈ, ਉੱਥੇ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਪਛਾਣ ਹੈ, ਇਸਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰਨ ਦੀ ਜ਼ਰੂਰਤ ਹੈ | ਅੱਜ ਲਹਿਰਾਗਾਗਾ ਵਿਖੇ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਹੈ । 18 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਵੀ ਕੌਮੀ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ।

ਦਸਤਾਰ ਚੇਤਨਾ ਮਾਰਚ

Exit mobile version