ਚੰਡੀਗੜ੍ਹ, 4 ਮਈ 2024: ਮੋਹਾਲੀ (Mohali) ਦੇ ਸੈਕਟਰ 67 ‘ਚ ਸੜਕ ‘ਤੇ ਚੱਲਦੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਟਰੱਕ ਦੇ ਡਰਾਈਵਰ ਅਤੇ ਹੈਲਪਰ ਨੇ ਤੁਰੰਤ ਟਰੱਕ ਤੋਂ ਹੇਠਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਘਟਨਾ ਸਥਾਨ ‘ਤੇ ਕੁਝ ਲੋਕ ਰੁਕ ਗਏ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ। ਬਾਅਦ ‘ਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਸੜਕ ਤੋਂ ਹਟਾਇਆ ਅਤੇ ਆਵਾਜਾਈ ਚਾਲੂ ਕੀਤੀ ।
ਇਸ ਦੌਰਾਨ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਤੋਂ ਬਾਅਦ ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਟਰੱਕ ‘ਚ ਅੱਗ ਬਿਜਲੀ ਦੀਆਂ ਤਾਰਾਂ ‘ਚ ਨੁਕਸ ਪੈਣ ਕਾਰਨ ਲੱਗੀ ਹੈ।