Site icon TheUnmute.com

ਸੰਯੁਕਤ ਅਰਬ ਅਮੀਰਾਤ ‘ਚ ਇੱਕ ਸ਼ਬਦ ਦੇ ਨਾਂ ਵਾਲੇ ਯਾਤਰੀ ਨੂੰ ਨਹੀਂ ਮਿਲੇਗੀ ਐਂਟਰੀ

United Arab Emirates

ਚੰਡੀਗੜ੍ਹ 24 ਨਵੰਬਰ 2022: ਜੇਕਰ ਤੁਹਾਡਾ ਨਾਮ ਪਾਸਪੋਰਟ ਵਿੱਚ ਸਿਰਫ਼ ਇੱਕ ਸ਼ਬਦ ਵਿੱਚ ਲਿਖਿਆ ਹੈ ਤਾਂ ਤੁਹਾਨੂੰ ਯੂਏਈ (UAE) ਵਿੱਚ ਐਂਟਰੀ ਨਹੀਂ ਮਿਲੇਗੀ। ਸੰਯੁਕਤ ਅਰਬ ਅਮੀਰਾਤ (UAE) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੁਣ ਪਾਸਪੋਰਟ ‘ਤੇ ਸਿਰਫ ਇਕ ਨਾਮ ਵਾਲੇ ਲੋਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹੁਕਮ ਯੂਏਈ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਜਾਰੀ ਕੀਤਾ ਗਿਆ ਹੈ।

ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਇੰਡੀਆ ਦੁਆਰਾ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ, “ਕਿਸੇ ਵੀ ਪਾਸਪੋਰਟ ਧਾਰਕ ਦਾ ਸਿਰਫ ਇੱਕ ਸ਼ਬਦ ਨਾਮ ਜਾਂ ਉਪਨਾਮ ਹੈ, ਉਸ ਯਾਤਰੀ ਨੂੰ ਯੂਏਈ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਯਾਤਰੀ ਨੂੰ ਆਈਐੱਨਏਡੀ (ਅਣਅਧਿਕਾਰਤ ਯਾਤਰੀ) ਮੰਨਿਆ ਜਾਵੇਗਾ।”

21 ਨਵੰਬਰ ਦੇ ਸਰਕੂਲਰ ਦੇ ਅਨੁਸਾਰ, ਅਜਿਹੇ ਯਾਤਰੀਆਂ (ਇੱਕ ਸ਼ਬਦ ਦੇ ਨਾਮ ਵਾਲੇ) ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਪਹਿਲਾਂ ਹੀ ਵੀਜ਼ਾ ਜਾਰੀ ਕੀਤਾ ਗਿਆ ਹੈ ਤਾਂ ਇਮੀਗ੍ਰੇਸ਼ਨ ਅਥਾਰਟੀਆਂ ਦੁਆਰਾ ਉਨ੍ਹਾਂ ਨੂੰ ਆਈਐੱਨਏਡੀ ਮੰਨਿਆ ਜਾਵੇਗਾ। ਦਿਸ਼ਾ-ਨਿਰਦੇਸ਼ ਲਾਗੂ ਹੋ ਗਏ ਹਨ। ਯੂਏਈ ਦੁਬਈ ਸਮੇਤ ਸੱਤ ਅਮੀਰਾਤ ਦਾ ਸੰਵਿਧਾਨਕ ਸੰਘ ਹੈ। ਅਬੂ ਧਾਬੀ ਸ਼ਹਿਰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਹੈ।

Exit mobile version