Site icon TheUnmute.com

ਕੀਰਤਪੁਰ ਸਾਹਿਬ ‘ਚ ਵਾਪਰਿਆ ਦ.ਰ.ਦ.ਨਾ.ਕ ਹਾ.ਦ.ਸਾ, ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱ.ਕ.ਰ

8 ਨਵੰਬਰ 2024: ਕੀਰਤਪੁਰ ਸਾਹਿਬ ( kiratpur sahib) ਨੇੜੇ ਸ਼ੁੱਕਰਵਾਰ ਯਾਨੀ ਕਿ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ। ਦੱਸ ਦੇਈਏ ਕਿ ਧਾਰਮਿਕ ਨਗਰੀ ਕੀਰਤਪੁਰ ਸਾਹਿਬ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ (Chandigarh-Manali National Highway) ‘ਤੇ ਅੱਜ ਸਵੇਰੇ 6:30 ਵਜੇ ਦੇ ਕਰੀਬ ਇੱਕ SUV 500 ਅਤੇ ਸਵਿਫਟ ਡਿਜ਼ਾਇਰ ਕਾਰ (Swift Dzire car) ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਤੱਕ ਉੱਡ ਗਏ। ਇਸ ਭਿਆਨਕ ਸੜਕ ਹਾਦਸੇ ਵਿੱਚ ਟੈਕਸੀ ਡਰਾਈਵਰ (taxi driver) ਅਤੇ ਇੱਕ ਔਰਤ ਦੀਪਿਕਾ ਸ਼ਰਮਾ ਦੀ ਮੌਤ (died) ਹੋ ਗਈ। ਇਸ ਦੇ ਨਾਲ ਹੀ ਸਵਿਫਟ ਡਿਜ਼ਾਇਰ ਵਿੱਚ ਸਫ਼ਰ ਕਰ ਰਹੇ ਇੱਕ ਛੋਟੇ ਬੱਚੇ ਸਣੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ।

ਉਥੇ ਹੀ ਮ੍ਰਿਤਕ ਟੈਕਸੀ ਚਾਲਕ ਦੀ ਪਛਾਣ ਯੁਵਰਾਜ ਰਾਣਾ (30) ਵਾਸੀ ਹਮੀਰਪੁਰ ਵਜੋਂ ਹੋਈ ਹੈ, ਜੋ ਹਿਮਾਚਲ ਤੋਂ ਸਵਾਰੀਆਂ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ। ਜ਼ਖਮੀਆਂ ਵਿਚ ਅੰਨਾ ਭਾਰਤੀ, ਰੀਨਾ ਦੇਵੀ, ਇਕ ਛੋਟਾ ਬੱਚਾ ਅਤੇ ਇਕ ਹੋਰ ਵਿਅਕਤੀ ਸ਼ਾਮਲ ਹਨ। ਐਸਯੂਵੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Exit mobile version