Indian Public School

ਦਿੱਲੀ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

ਚੰਡੀਗੜ੍ਹ 28 ਨਵੰਬਰ 2022: ਦੱਖਣੀ ਦਿੱਲੀ ਦੇ ਡਿਫੈਂਸ ਕਾਲੋਨੀ ਇਲਾਕੇ ਦੇ ਇੰਡੀਅਨ ਪਬਲਿਕ ਸਕੂਲ (Indian Public School) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਈ-ਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਸਕੂਲ ‘ਚ ਹੜਕੰਪ ਮਚ ਗਿਆ। ਸਕੂਲ ਨੂੰ ਜਲਦਬਾਜ਼ੀ ਵਿੱਚ ਖਾਲੀ ਕਰਵਾਇਆ ਗਿਆ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਸਕੂਲ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਪੁਲਿਸ ਨੇ ਦੱਸਿਆ ਕਿ ਬੀਆਰਟੀ ਮਾਰਗ ‘ਤੇ ਸਾਦਿਕ ਨਗਰ ਸਥਿਤ ਸਕੂਲ ਦੀ ਸਰਕਾਰੀ ਈ-ਮੇਲ ਆਈਡੀ ‘ਤੇ ਦੁਪਹਿਰ 1.19 ਵਜੇ ਇੱਕ ਮੇਲ ਆਇਆ ਕਿ ਸਕੂਲ ਦੇ ਵਿਹੜੇ ਵਿੱਚ ਬੰਬ ਹੈ। ਇਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਹੈ। ਪੂਰੇ ਸਕੂਲ ਦੀ ਤਲਾਸ਼ੀ ਲਈ ਗਈ ਪਰ ਕੋਈ ਬੰਬ ਨਹੀਂ ਮਿਲਿਆ।

ਇਸ ਦੌਰਾਨ ਸਾਈਬਰ ਟੀਮ ਨੇ ਈ-ਮੇਲ ਵੀ ਚੈੱਕ ਕੀਤੀ। ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਦੇ ਨਾਲ-ਨਾਲ ਡਿਫੈਂਸ ਕਲੋਨੀ ਥਾਣੇ ਦੀ ਫੋਰਸ ਵੀ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Scroll to Top