July 5, 2024 3:54 am
CRPF

ਕਸ਼ਮੀਰ ‘ਚ ਪੁਲਿਸ ਤੇ CRPF ਦੀ ਸਾਂਝੀ ਟੀਮ ‘ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ

ਚੰਡੀਗੜ੍ਹ 12 ਅਗਸਤ 2022: ਕਸ਼ਮੀਰ ਡਿਵੀਜ਼ਨ ‘ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ ‘ਚ ਪੁਲਿਸ ਅਤੇ ਸੀਆਰਪੀਐਫ (CRPF) ਦੀ ਸਾਂਝੀ ਟੀਮ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ | ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਹਮਲੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ। ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਨੇ ਬਾਂਦੀਪੋਰਾ ‘ਚ ਗੈਰ-ਕਸ਼ਮੀਰੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਸੀ। ਵੀਰਵਾਰ ਸਵੇਰੇ ਅੱਤਵਾਦੀਆਂ ਨੇ ਜੰਮੂ ਡਿਵੀਜ਼ਨ ਦੇ ਰਾਜੋਰੀ ‘ਚ ਫੌਜ ਦੇ ਕੈਂਪ ‘ਤੇ ਫਿਦਾਇਨ ਹਮਲਾ ਕੀਤਾ।