ਜਲੰਧਰ 31 ਅਕਤੂਬਰ 2022: ਬੀਤੇ ਦਿਨ ਜਲੰਧਰ ਦੇ ਬਸਤੀ ਬਾਵਾ ਸਪੋਰਟਸ ਏਰੀਆ ‘ਚ ਇਕ ਰਬੜ ਫੈਕਟਰੀ (Rubber factory) ਵਿੱਚ ਭਿਆਨਕ ਅੱਗ ਲੱਗ ਗਈ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਇਸ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰਦੇ ਲੋਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਕਿਸੇ ਨੇ ਪਾਣੀ ਦੀ ਬਾਲਟੀ ਚੁੱਕੀ ਤਾਂ ਕਿਸੇ ਨੇ ਪਾਣੀ ਦੀ ਪਾਈਪ ਲੈ ਕੇ ਖੁਦ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਫਾਇਰ ਬ੍ਰਿਗੇਡ ਦੇ ਅਫ਼ਸਰ ਨਰੇਸ਼ ਕੁਮਾਰ ਸਹੋਤਾ ਨੇ ਦੱਸਿਆ ਕਿ ਸ਼ਾਮ 7 ਵਜੇ ਰਬੜ ਫੈਕਟਰੀ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਦੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਸੀ, ਜਿਸ ‘ਤੇ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੱਸਿਆ ਜਾ ਰਿਹਾ ਹੈ ਇਹ ਅੱਗ ਤਿਆਰ ਮਾਲ ਵਿੱਚ ਨਹੀਂ ਸਗੋਂ ਨਵਾਂ ਮਾਲ ਤਿਆਰ ਕਰਨ ਲਈ ਰੱਖੇ ਕੱਚੇ ਮਾਲ ਵਿੱਚ ਲੱਗੀ ਹੈ।